5 ਮਰੀਜਾਂ ਦੀ ਪਾਜੇਟਿਵ ਰਿਪੋਟ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 174

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  279 ਨਵੇ ਸੈਪਲ ਲੈਣ ਤੋ 460 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ ਪਾਜੇਟਿਵ ਕੇਸਾਂ ਦੀ ਗਿਣਤੀ 174 ਹੋ ਗਈ ਹੈ । ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 12147 ਹੋ ਗਈ ਹੈ , ਤੇ 11257 ਨੈਗਟਿਵ ਅਤੇ 699 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, ਪਾਜੇਟਿਵ ਮਰੀਜਾਂ ਦੀ ਗਿਣਤੀ 174 ਹੋ ਗਈ ਹੈ । 27 ਸੈਪਲ ਇੰਵੈਲਡ ਹਨ , 5 ਦੀ ਮੌਤ ਹੋ ਗਈ ਹੈ 16 ਕੇਸ ਐਕਟਿਵ ਹਨ ਤੇ 153 ਮਰੀਜ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੁਕੇ ਹਨ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ.ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ । ਹੋਰ ਜਾਣਕਾਰੀ ਦਿੰਦੇ ਦੱਸਿਆ ਕਿ 3 ਵਿਆਕਤੀ ਅਲਜੀਰੀਆਂ ਤੋ ਆਏ ਹਨ , ਜਿਨਾਂ ਦੀ  ਉਮਰ 39 ਸਾਲ ਵਾਸੀ ਰੁੜਕੀ ਖਾਸ, 34 ਸਾਲਾ ਵਿਆਕਤੀ ਵਾਸੀ ਅਸਲਾਮਬਾਦ ਹੁਸ਼ਿਆਰਪੁਰ, ਤੇ 35 ਸਾਲਾ ਵਿਆਕਤੀ ਪਿੰਡ ਸੈਦ ਪੁਰ ਤੇ 29 ਸਾਲਾ ਵਿਆਕਤੀ ਪਿੰਡ ਵਾਸੀ ਬਹੀਰਾ ਨਜਦੀਕ ਕਸਬਾ ਹਰਿਆਣਆ, 56 ਸਾਲ ਦਾ ਵਿਆਕਤੀ ਪਿੰਡ ਨਸਰਾਲਾ ਦਾ ਹੈ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ ।  

LEAVE A REPLY

Please enter your comment!
Please enter your name here