ਭਾਜਪਾ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਆਮ ਜਨਤਾ ਦਾ ਕੱਢਿਆ ਕਚੁੰਮਰ: ਜਸਵਿੰਦਰ ਠੱਕਰਵਾਲ

ਮਾਹਿਲਪੁਰ (ਦ ਸਟੈਲਰ ਨਿਊਜ਼)। ਇੱਕ ਪਾਸੇ ਦੇਸ਼ ਦੀ ਜਨਤਾ ਨੂੰ ਕੋਰੋਨਾ ਵਰਗੀ ਮਹਾਮਾਰੀ ਨੇ ਘੇਰਿਆ ਹੋਇਆ ਹੈ ਤੇ ਦੂਜੇ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਨੇ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਧਾ ਕੇ ਆਮ ਜਨਤਾ ਦਾ ਕਚੁੰਮਰ ਕੱਢ ਕੇ ਰੱਖ ਦਿੱਤਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਾ. ਵਿਪਨ ਪਚਨੰਗਲ ਉਪ ਚੇਅਰਮੈਨ ਮਾਰਕੀਟ ਕਮੇਟੀ ਗੜਸ਼ੰਕਰ, ਜਿਲਾ ਪ੍ਰਧਾਨ ਮੈਡੀਕਲ ਵਿੰਗ ਨੇ ਕੀਤਾ। ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਇਸ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਕੇਂਦਰ ਨੂੰ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਠੱਕਰਵਾਲ ਮੈਂਬਰ ਜਿਲਾ ਪਰਿਸ਼ਦ ਜੋਨ ਭਾਮ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਲੌਕਮਾਰੂ ਨੀਤੀਆਂ ਤੇ ਕੰਮ ਕਰ ਰਹੀ ਹੈ। ਉਸ ਵਲੋਂ ਲਗਾਤਾਰ ਪੈਟਰੌਲ ਤੇ ਡੀਜਲ ਦੇ ਰੇਟ ਵਧਾਉਣਾ ਇਸ ਦੀ ਗਵਾਹੀ ਭਰਦਾ ਹੈ।

Advertisements

ਇਸ ਮੌਕੇ ਦਲਵੀਰ ਲਕਸੀਹਾਂ ਬਲਾਕ ਪ੍ਰਧਾਨ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੜਕ ਯੌਜਨਾ ਤਹਿਤ ਆਉਂਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਜਿਸ ਤੇ ਕੇਂਦਰ ਸਰਕਾਰ ਵਲੋਂ ਧਿਆਨ ਦੇਣਾ ਬਣਦਾ ਹੈ। ਇਸ ਮੌਕੇ ਬਲਵੀਰ ਚੰਦ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ, ਪਵਨ ਕੁਮਾਰ ਖੈਰੜ ਵਾਈਸ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ, ਜਗਜੀਤ ਸਿੰਘ ਜਲਵੇੜਾ, ਜੱਸੀ ਠੇਕੇਦਾਰ, ਅਮਰਜੀਤ ਕੌਰ ਬਲਾਕ ਪ੍ਰਧਾਨ, ਜਸਜੀਤ ਕੌਰ ਸੰਮਤੀ ਮੈਂਬਰ, ਜਗਤਾਰ ਸਿੰਘ ਸਾਬਕਾ ਐਸ.ਡੀ.ਓ., ਮਨਜੀਤ ਕੌਰ ਸੰਮਤੀ ਮੈਂਬਰ, ਸੁਨੀਤਾ ਰਾਣੀ ਸੰਮਤੀ ਮੈਂਬਰ, ਬਲਜਿੰਦਰ ਸਿੰਘ ਮੰਜ ਠੱਕਰਵਾਲ, ਕਪਿਲ ਕੁਮਾਰ ਵਲੋਂ ਵੀ ਕੇਂਦਰ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ ਗਈ।

LEAVE A REPLY

Please enter your comment!
Please enter your name here