ਜਿਲੇ ਵਿੱਚ 3 ਕੋਰੋਨਾ ਪੋਜੇਟਿਵ ਮਰੀਜ ਆਉਣ ਨਾਲ ਗਿਣਤੀ ਹੋਈ 182

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  375 ਨਵੇਂ  ਸੈਪਲ ਲੈਣ ਤੋਂ 138 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ 3 ਪੋਜੇਟਿਵ ਕੇਸ ਆਉਣ ਤੇ ਪੋਜੇਟਿਵ ਕੇਸਾ ਦੀ ਗਿਣਤੀ 182 ਹੋ ਗਈ ਹੈ । ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 13078 ਹੋ ਗਈ ਹੈ, ਤੇ 12097 ਨੈਗਟਿਵ ਅਤੇ 783  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,  28 ਸੈਪਲ ਇੰਵੈਲਡ ਹਨ ਤੇ ਮੌਤ ਦੀ ਕੁੱਲ ਗਿਣਤੀ 6 ਹੈ, 12 ਕੇਸ ਐਕਟਿਵ ਹਨ ।ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ।

Advertisements

ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਲੇ ਨਾਲ ਸਬੰਧਿਤ 1 ਕੇਸ ਲੁਧਿਆਣੇ ਤੋਂ ਟਾਂਡਾ ਬਲਾਕ ਦਾ ਉਮਰ 56 ਦੇ ਸਬੰਧਿਤ ਵਿਆਕਤੀ ਦਾ ਦੂਜਾ ਕੇਸ ਕਪੂਰਥਲਾਂ ਤੋ ਪੀ. ਐਚ. ਸੀ. ਪਾਲਦੀ ਤੋਂ 23 ਸਾਲਾ ਵਿਆਕਤੀ ਜੋ ਪੰਜਾਬ ਪੁਲਿਸ ਦਾ ਮੁਲਾਜਮ ਹੈ,  ਇਕ ਲੋਕਲ ਹੁਸ਼ਿਆਰਪੁਰ ਵਾਰਡ 14 ਨਾਲ ਸਬੰਧਿਤ 26 ਸਾਲਾ ਵਿਆਕਤੀ  ਹੈ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here