ਗਟਰਾਂ ਦੇ ਖੁੱਲੇ ਢੱਕਣਾਂ ਕਾਰਨ ਹਾਦਸਿਆਂ ਦਾ ਡਰ, ਲੋਕ ਪਰੇਸ਼ਾਨ

ਗੜਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ- ਹਰਦੀਪ ਚੌਹਾਨ। ਸਥਾਨਕ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਗਟਰਾਂ ਦੇ ਖੁੱਲੇ ਢੱਕਣ ਜਿੱਥੇ ਲੰਘਣ ਵਾਲੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਉੱਥੇ ਹੀ ਨੇੜੇ ਦੇ ਵਸਨੀਕ ਗਟਰਾਂ ਦੇ ਖੁੱਲੇ ਢੱਕਣਾਂ ਕਾਰਨ ਬਦਬੂਦਾਰ ਮਾਹੌਲ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਹਨ।  ਸ਼ਹਿਰ ਦੇ ਵਾਰਡ ਨੰਬਰ ਤਿੰਨ ਵਿੱਚ ਸਥਿਤ ਹਨੂੰਮਾਨ ਮੰਦਿਰ ਕੋਲ ਗਟਰ ਦੇ ਢੱਕਣ ਦਾ ਖੁੱਲਾ ਹੋਣਾ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਿਹਾ ਹੈ। ਇਸਦੇ ਨਾਲ  ਹੀ ਵਾਰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ।

Advertisements

ਇਸ ਬਾਰੇ ਗੱਲ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਕੁਮਾਰ ਲਵਲੀ ਖੰਨਾ ਨੇ ਕਿਹਾ ਕਿ ਮੰਦਿਰ ਵਿੱਚ ਜਾਣ ਵਾਲੇ ਸ਼ਰਧਾਲੂ  ਖੁੱਲੇ ਗਟਰ ਕਾਰਨ ਕਿਸੇ ਵੀ ਹਾਦਸੇ ਦੇ ਸ਼ਿਕਾਰ ਹੋ ਸਕਦੇ ਹਨ। ਉਹਨਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਪੂਰੇ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ ਪਰ ਨਗਰ ਕੌਂਸਲ ਗੜਸ਼ੰਕਰ ਸਾਫ ਸਫਾਈ ਦੇ ਮਾਮਲੇ ਵਿੱਚ ਅੱਖਾਂ ਬੰਦ ਕਰੀ ਬੈਠਾ ਹੈ।

ਉਹਨਾਂ ਕਿਹਾ ਕਿ ਨੰਗਲ ਰੋਡ, ਆਨੰਦਪੁਰ ਸਾਹਿਬ ਰੋਡ ਅਤੇ ਨਵਾਂਸ਼ਹਿਰ ਰੋਡ ‘ਤੇ ਗੰਦਗੀ ਦੇ ਢੇਰ ਲੱਗੇ ਹਨ ਅਤੇ ਲੋਕਾਂ ਦਾ ਲਾਂਘਾ ਮੁਸ਼ਕਿਲ ਬਣ ਗਿਆ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਇਸ ਪਾਸੇ ਕੋਈ ਕੰਮ ਨਾ ਕੀਤਾ ਗਿਆ ਤਾਂ ਸੰਘਰਸ਼ ਲਈ ਮਜ਼ਬੂਰ ਹੋਣਾ ਪਵੇਗਾ। ਇਸ ਬਾਰੇ ਕੌਂਸਲ ਦੇ ਈਓ ਨੇ ਕਿਹਾ ਕਿ ਉਹ ਖੁੱਲੇ ਗਟਰ ਬੰਦ ਕਰਾਉਣ ਲਈ ਤੁਰੰਤ ਕਾਰਵਾਈ ਕਰਨਗੇ।

LEAVE A REPLY

Please enter your comment!
Please enter your name here