ਏ.ਐਸ.ਆਈ.ਗੁਰਨਾਮ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਫਾਜ਼ਿਲਕਾ ਵਿਜ਼ੀਲੈਂਸ ਵਿਭਾਗ ਨੇ ਐਕਸਾਈਜ ਵਿਭਾਗ ਫਿਰੋਜ਼ਪੁਰ ਵਿੱਚ ਤੈਨਾਤ ਏ.ਐੱਸ.ਆਈ. ਗੁਰਨਾਮ ਸਿੰਘ  ਨੂੰ 5500 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ। ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਫਾਜ਼ਿਲਕਾ ਵਿਜੀਲੈਂਸ ਬਿਊਰੋ ਦੇ ਡੀ.ਐਸ.ਪੀ ਰਾਜ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਗੁਰਮੇਜ ਸਿੰਘ ਜੋ ਫਾਜ਼ਿਲਕਾ ਜਿਲੇ ਦੇ ਪਿੰਡ ਸਵਾਇਆ ਰਾਏ ਉਤਾੜ ਵਿੱਚ ਰਹਿੰਦਾ ਹੈ ਉਸਦੇ ਘਰ ਤੇ ਸ਼ਰਾਬ ਠੇਕੇਦਾਰਾਂ ਅਤੇ ਐਕਸਾਇਜ ਮਹਿਕਮੇਂ ਵਲੋਂ ਛਾਪੇਮਾਰੀ ਕੀਤੀ ਗਈ ਸੀ ਜਿਸ ਵਿੱਚ ਸ਼ਿਕਾਇਤ ਕਰਤਾ ਦੇ ਘਰ ਚੋਂ ਇੱਕ ਸ਼ਰਾਬ ਦੀ ਬੋਤਲ ਬਰਾਮਦ ਹੋਈ ਸੀ। ਜਿਸ ਉੱਤੇ ਮੁਲਜ਼ਿਮ ਏ.ਐਸ.ਆਈ ਗੁਰਨਾਮ ਸਿੰਘ ਨੇ ਸ਼ਿਕਾਇਤ ਕਰਤਾ ਦੇ ਖਾਲੀ ਕਾਗਜਾਂ ਉੱਤੇ ਸਾਇਨ ਕਰਵਾ ਲਏ ਅਤੇ ਉਸ ਉੱਤੇ ਦਬਾਅ ਬਣਾਇਆ ਕਿ ਉਸ ਉੱਤੇ ਨਾਜਾਇਜ ਸ਼ਰਾਬ ਦਾ ਪਰਚਾ ਕਰ ਦਿੱਤਾ ਜਾਵੇਗਾ ਨਹੀਂ ਤਾਂ ਮੈਨੂੰ 10 ਹਜਾਰ ਰੁਪਏ ਦੀ ਰਿਸ਼ਵਤ ਦੇਵੋ।

Advertisements

ਜਿਸ ਤੇ ਸ਼ਿਕਾਇਤ ਕਰਤਾ ਨੇ ਮੌਕੇ ਉੱਤੇ ਉਸ ਨੂੰ 2 ਹਜ਼ਾਰ ਰੁਪਏ ਦੇ ਦਿੱਤੇ ਅਤੇ 5500 ਰੁਪਏ ਬਾਅਦ ਵਿੱਚ ਦੇਣ ਲਈ ਕਿਹਾ। ਜਿਸਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਮਹਿਕਮੇ ਨੂੰ ਕੀਤੀ ਤਾਂ ਅੱਜ ਗੁਰੂ ਹਰਸਹਾਏ ਵਿੱਚ ਇੱਕ ਸ਼ਰਾਬ ਦੇ ਠੇਕੇ ਉੱਤੇ ਇਸ ਮੁਲਜ਼ਮ ਏ.ਐਸ.ਆਈ. ਗੁਰਨਾਮ ਸਿੰਘ ਨੂੰ ਰੰਗੇ ਹੱਥੀਂ ਗਿਰਫਤਾਰ ਕੀਤਾ ਗਿਆ ਹੈ। ਜਿਸ ਕੋਲੋਂ 5500 ਰੁਪਏ ਬਰਾਮਦ ਹੋਏ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸਦਾ ਭਰਾ ਸ਼ਰਾਬ ਪੀਣ ਦਾ ਆਦੀ ਹੈ ਜਿਸਦੇ ਕਾਰਨ ਉਹਨਾਂ ਦੇ ਘਰ ਵਿੱਚੋਂ ਇੱਕ ਬੋਤਲ ਸ਼ਰਾਬ ਲਾਹਣ ਬਰਾਮਦ ਹੋਈ ਸੀ ਪਰ ਮੁਲਜ਼ਿਮ ਉਹਨਾਂ ਨੂੰ ਲਗਾਤਾਰ ਧਮਕਾ ਰਿਹਾ ਸੀ ਕਿ ਮੈਨੂੰ ਰਿਸ਼ਵਤ ਦੇ ਪੈਸੇ ਦੇਵੋ ਨਹੀਂ ਤਾਂ ਤੇਰੇ ਉੱਤੇ ਨਾਜਾਇਜ ਪਰਚਾ ਦਰਜ ਕਰ ਦਿੱਤਾ ਜਾਵੇਗਾ। ਜਿਸਦੀ ਸ਼ਿਕਾਇਤ ਵਿਜੀਲੈਂਸ ਮਹਿਕਮੇ ਨੂੰ ਦਿੱਤੀ ਤਾਂ ਉਹਨਾਂ ਨੇ ਕਾਰਵਾਈ ਕਰਦੇ ਹੋਏ ਉਸ ਨੂੰ ਅੱਜ ਰੰਗੇ ਹੱਥੀਂ ਫੜਿਆ ਹੈ।

LEAVE A REPLY

Please enter your comment!
Please enter your name here