ਆਰਮਜ਼ ਐਕਟ ਤਹਿਤ ਦੋ ਤੋਂ ਵੱਧ ਹਥਿਆਰ ਰੱਖਣ ‘ਤੇ ਹੋਵੇਗੀ ਮਨਾਹੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲੇ ਦੇ ਅਸਲਾ ਲਾਇਸੰਸੀਆਂ ਨੂੰ ਭਾਰਤ ਸਰਕਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਇੰਪਲੀਮੈਂਟੇਸ਼ਨ ਆਫ਼ ਆਰਮਜ਼ ਐਕਟ-2019 ਅਨੁਸਾਰ ਸੂਚਿਤ ਕੀਤਾ ਜਾਂਦਾ ਹੈ ਕਿ ਵੱਧ ਤੋਂ ਵੱਧ 2 ਹਥਿਆਰ ਹੀ ਰੱਖ ਸਕਦੇ ਹਨ, ਜੇਕਰ ਉਹਨਾਂ ਦੇ ਅਸਲਾ ਲਾਇਸੰਸ ‘ਤੇ 2 ਤੋਂ ਵੱਧ ਹਥਿਆਰ ਦਰਜ਼ ਹਨ, ਤਾਂ ਉਹ ਆਪਣੀ ਮਰਜ਼ੀ ਦੇ ਦੋ ਹਥਿਆਰਾਂ ਤੋਂ ਇਲਾਵਾ ਲਾਇਸੰਸ ਤੇ ਦਰਜ ਵਾਧੂ ਹਥਿਆਰ ਨੂੰ ਸੇਵਾ ਕੇਂਦਰ ਵਿੱਚ ਅਪਲਾਈ ਕਰਨ ਉਪਰੰਤ ਹਥਿਆਰ ਵੇਚ ਕੇ ਜਾਂ ਫਿਰ ਪੱਕੇ ਤੌਰ ‘ਤੇ ਮਿਤੀ 12 ਦਸੰਬਰ 2020 ਤੋਂ ਪਹਿਲਾਂ ਜਮਾਂ ਕਰਵਾ ਕੇ ਡਲੀਟ ਕਰਵਾਉਣਾ ਯਕੀਨੀ ਬਣਾਉਣ।

Advertisements

ਉਹਨਾਂ ਦੱਸਿਆ ਕਿ ਜਿਨਾਂ ਦੇ ਨਾਂ ‘ਤੇ ਇਕ ਤੋਂ ਵੱਧ ਅਸਲਾ ਲਾਇਸੰਸ ਹੈ, ਉਹ ਕੇਵਲ ਇਕ ਅਸਲਾ ਲਾਇਸੰਸ ਹੀ ਰੱਖ ਸਕਦੇ ਹਨ ਅਤੇ ਬਾਕੀ ਲਾਇਸੰਸ ਕੈਂਸਲ ਕਰਵਾਉਣ ਸਬੰਧੀ ਸੇਵਾ ਕੇਂਦਰ ਵਿੱਚ ਆ ਕੇ ਅਪਲਾਈ ਕਰਨ। ਉਹਨਾਂ ਦੱਸਿਆ ਕਿ ਅਸਲਾ ਲਾਇਸੰਸੀ ਕਾਰਵਾਈ ਨਹੀਂ ਕਰਦੇ ਅਤੇ ਆਪਣੇ ਪਾਸ ਦੋ ਤੋਂ ਵੱਧ ਹਥਿਆਰ ਜਾਂ ਇਕ ਤੋਂ ਵੱਧ ਲਾਇਸੰਸ ਰੱਖਦਾ ਹੈ, ਤਾਂ ਸਮਾਂ ਖਤਮ ਹੋਣ ਉਪਰੰਤ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here