ਕੋਰੋਨਾ ਨਾਲ ਇਕ ਮੌਤ ਹੋਣ ਨਾਲ ਮ੍ਰਿਤਕ ਦੀ ਗਿਣਤੀ ਹੋਈ 7

logo latest

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਇਰਸ ਦੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 262 ਨਵੇਂ ਸੈਂਪਲ ਲਏ ਗਏ ਅਤੇ 333 ਸੈਂਪਲਾਂ ਦਾ ਲੈਬ ਚੋਂ ਰਿਪੋਰਟ ਪ੍ਰਾਪਤ ਹੋਈ ਹੈ ਅਤੇ ਪਾਜ਼ੀਵਿਕ ਕੇਸਾਂ ਦੀ ਗਿਣਤੀ 189 ਹੈ। ਜ਼ਿਲੇ ਚ ਅੱਜ ਤੱਕ ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 14292 ਹੈ ਅਤੇ 13528 ਨੈਗੇਟਿਵ, 561 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ, 28 ਸੈਂਪਲ ਇਨਵੈਲਿਡ ਹਨ ਤੇ ਮੌਤਾਂ ਦੀ ਗਿਣਤੀ 7 ਹੋ ਗਈ ਹੈ।

Advertisements

ਇਹ ਜਾਣਕਕਾਰੀ ਸਿਵਲ ਸਰਜਨ ਡਾ: ਜਸਬੀਰ ਸਿੰਘ ਵਲੋਂ ਅੱਜ ਮੀਡੀਆ ਨਾਲ ਸਾਂਝੀ ਕੀਤੀ। ਉਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੱਕੋਵਾਲ ਬਲਾਕ ਅਧੀਨ ਆਉਂਦੇ ਇੱਕ ਪਿੰਡ ਦੀ ਇੱਕ ਔਰਤ 62 ਸਾਲਾ, ਜੋ ਜਲੰਧਰ ਦੇ ਇੱਕ ਹਸਪਤਾਲ ਚ ਦਾਖਲ ਸੀ। ਉਸ ਦੀ ਮੌਤ ਉਪਰੰਤ ਉਹ ਪਾਜ਼ੀਟਿਵ ਪਾਈ ਗਈ ਹੈ। ਇਹ ਔਰਤ ਡਾਈਰੀਆ ਤੋਂ ਪੀੜਤ ਸੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਮੂੰਹ ਤੇ ਮਾਸਕ ਜ਼ਰੂਰ ਪਾਉਣ ਅਤੇ ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

LEAVE A REPLY

Please enter your comment!
Please enter your name here