314 ਸੈਂਪਲਾ ਦੀ ਰਿਪੋਟ ਆਈ ਨੈਗਟਿਵ, 104 ਸੈਂਪਲ ਲਏ ਗਏ ਨਵੇਂ : ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਜਤਿੰਦਰ ਪ੍ਰਿੰਸ। ਅੱਜ ਲੈਬ ਤੋਂ ਪ੍ਰਾਪਤ ਰਿਪੋਟ 314 ਸੈਂਪਲਾਂ ਨੈਗਟਿਵ ਆਈ ਹੈ ਅਤੇ ਫਲੂ ਵਰਗੇ 104 ਸੈਂਪਲ ਨਵੇਂ ਲਏ ਗਏ ਹਨ। ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਂਪਲਾਂ ਦੀ ਗਿਣਤੀ 14396 ਹੈ ਤੇ ਲੈਬ ਤੋਂ ਪ੍ਰਾਪਤ ਰਿਪੋਟਾ ਅਨੁਸਾਰ 13850 ਸੈਂਪਲ ਨੈਗਟਿਵ ਅਤੇ 343 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ,।  ਪੋਜੇਟਿਵ ਮਰੀਜਾਂ ਦੀ ਗਿਣਤੀ 189 ਹੋ ਗਈ ਹੈ, 7 ਮੌਤਾ ਹੋ ਚੁੱਕੀਆ ਹਨ। 28 ਸੈਂਪਲ ਇੰਵੈਲਡ ਹਨ,  13 ਕੇਸ ਐਕਟਿਵ ਹਨ ਤੇ 169 ਮਰੀਜ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੂਕੇ ਹਨ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋਂ ਅੱਜ ਮੀਡੀਆ ਨਾਲ ਸਾਝੀ ਕੀਤੀ। ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋਂ ਬਾਹਰ ਨਿਕਲ ਸਮੇਂ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਜੇਕਰ ਕੋਈ ਇਸ ਦੀ ਪਾਲਣਾ ਨਹੀ ਕਰਦਾ ਉਸ ਨੂੰ ਸਰਕਾਰ ਵੱਲੋ ਜੁਰਮਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here