ਗੈਸ ਏਜੰਸੀਆਂ ਵੱਲੋਂ ਲੁੱਟ ਬੰਦ ਨਾ ਕੀਤੀ ਤਾਂ ਬਸਪਾ ਕਰੇਗੀ ਅੰਦੋਲਨ : ਦਿਨੇਸ਼ ਕੁਮਾਰ ਪੱਪੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਦਾ ਇੱਕ ਵਫ਼ਦ ਦਿਨੇਸ਼ ਕੁਮਾਰ ਪੱਪੂ, ਸੁਖਦੇਵ ਸਿੰਘ ਬਿੱਟਾ, ਡਾ. ਸੰਤੋਖ ਸਾਹਰੀ ਸਾਬਕਾ ਜ਼ਿਲਾ ਇੰਚਾਰਜ, ਪਵਨ ਕੁਮਾਰ ਬਸਪਾ ਆਗੂ ਦੀ ਅਗਵਾਈ ਹੇਠ ਡੀ.ਐੱਫ.ਸੀ. ਰਜਨੀਸ਼ ਕੌਰ ਨੂੰ ਮਿਲਿਆ। ਉਹਨਾਂ ਨੇ ਗੈਸ ਏਜੰਸੀਆਂ ਵੱਲੋਂ ਆਮ ਲੋਕਾਂ ਦੀ ਹੋ ਰਹੀ ਲੁੱਟ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਲੋਕਾਂ ਨੂੰ ਕੁਨੈਕਸ਼ਨ ਕੱਟਣ ਦਾ ਡਰਾਵਾ ਦੇ ਕੇ 236 ਰੁਪਏ ਕੱਟੀ ਜਾ ਰਹੀ ਹੈ। ਜੇਕਰ ਕੋਈ ਪੈਸੇ ਨਹੀਂ ਦਿੰਦਾ ਤਾਂ ਉਸ ਨੂੰ ਕੁਨੈਕਸ਼ਨ ਕੱਟਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

Advertisements

ਬਸਪਾ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਲੋਕਾਂ ਦੀ ਸਹਾਇਤਾ ਕਰਨ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ ਏਜੰਸੀਆਂ ਵੱਲੋਂ ਲੋਕਾਂ ਨਾਲ ਧੱਕਾ ਕਰਾ ਰਹੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਹੀ ਤਾਂ 2-3 ਮਹੀਨੇ ਅਟਕ ਕੇ ਤੰਗ ਕਰੇ ਤਾਂ ਜੋ ਲੋਕ ਥੋੜਾ ਸਾਹ ਲੈ ਸਕਣ। ਬਸਪਾ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਇਸੇ ਤਰਾਂ ਹੀ ਗਰੀਬ ਲੋਕਾਂ ਨੂੰ ਤੰਗ ਕਰਦੀ ਰਹੀ ਤਾਂ ਬਸਪਾ ਹਾਈਕਮਾਂਡ ਨਾਲ ਗੱਲ ਕਰਕੇ ਵੱਡੇ ਪੱਧਰ ਤੇ ਅੰਦੋਲਨ ਛੇੜੇਗੀ। ਇਸ ਮੌਕੇ ‘ਤੇ ਉਹਨਾਂ ਨਾਲ ਗੁਰਪ੍ਰੀਤ ਸਿੰਘ ਖ਼ਾਲਸਾ, ਮਲਕੀਤ ਸਿੰਘ, ਸਰਬਜੀਤ ਸਿੰਘ, ਸੰਜੀਵ ਕੁਮਾਰ, ਸਤੀਸ਼ ਪਾਲ, ਰੰਧਾਵਾ ਸਿੰਘ, ਚੰਨਣ ਸਿੰਘ ਤੇ ਹੋਰ ਵੀ ਬਸਪਾ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here