ਸ਼ਹਿਰ ਦੀ ਸੁਰੱਖਿਆ ਵਿਵਸਥਾ ਲਈ ਚੁੱਕੇ ਜਾਣਗੇ ਉਚਿੱਤ ਕਦਮ

ਪਠਾਨਕੋਟ (ਦ ਸਟੈਲਰ ਨਿਊਜ਼)। ਪਠਾਨਕੋਟ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਵੀਮਿੰਗ ਪੂਲ ਹਾਲ ਵਿਖੇ ਇੱਕ ਵਿਸ਼ੇਸ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ। ਇਸ ਵਿੱਚ ਸੁਰਿੰਦਰ ਸਿੰਘ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਅਤੇ ਹੋਰ ਨਗਰ ਨਿਗਮ ਅਧਿਕਾਰੀ ਵੀ ਹਾਜ਼ਰ ਸਨ। ਪ੍ਰੈਸ ਕਾਨਫਰੰਸ ਦੋਰਾਨ ਅਮਿਤ ਵਿੱਜ ਨੇ ਪਠਾਨਕੋਟ ਸ਼ਹਿਰ ਦੀ ਸੁਰੱਖਿਆ ਅਤੇ ਬਿਊਟੀਫਿਕੇਸ਼ਨ ਸਬੰਧੀ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਜਾਣਕਾਰੀ ਦਿੰਦਿਆ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਵਿਖੇ ਮੇਨ ਰੋਡ ਏ.ਪੀ.ਕੇ,  ਸੈਲੀ ਰੋਡ, ਸਰਕੂਲਰ ਰੋਡ, ਢਾਂਗੂ ਰੋਡ ਕੁਲ ਸ਼ਹਿਰ ਦੀਆਂ 6 ਮੁੱਖ ਮਾਰਗਾਂ ਦਾ ਵਿਕਾਸ ਕਾਰਜ ਕੀਤਾ ਜਾਵੇਗਾ ਅਤੇ ਸ਼ਹਿਰ ਦੇ ਵਿੱਚ ਸਥਿਤ ਉਨਾਂ ਨਾਲਿਆਂ ਦੀ ਸਫਾਈ ਕਰਨ ਦੀ ਵੀ ਵਿਵਸਥਾ ਕੀਤੀ ਜਾਵੇਗੀ, ਜੋ ਨਾਲੇ ਲੰਮੇ ਸਮੇਂ ਤੋਂ ਬੰਦ ਪਏ ਹਨ ਅਤੇ ਪੂਰੀ ਤਰਾਂ ਨਾਲ ਸਾਫ ਸਫਾਈ ਨਾ ਹੋਣ ਕਾਰਨ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਬਲਾਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।

Advertisements

ਉਨਾਂ ਕਿਹਾ ਕਿ ਇਨਾਂ ਨਾਲਿਆਂ ਦੀ ਪੂਰਨ ਤੋਰ ਤੇ ਸਫਾਈ ਕਰਵਾਈ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਜੋ ਗਲੀਆਂ ਮੁਹੱਲਿਆਂ ਵਿੱਚ ਸੀਵਰੇਜ ਬਲਾਕੇਜ ਦੀ ਸਮੱਸਿਆ ਆ ਰਹੀ ਹੈ ਉਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਸੜਕਾਂ ਤੇ ਰੋਸ਼ਨੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਅਤੇ ਸਾਰੇ ਮਾਰਗਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ ਅਤੇ ਇਨਾਂ ਕੈਮਰਿਆਂ ਦਾ ਕੰਟਰੋਲ ਐਸ.ਐਸ.ਪੀ. ਦਫਤਰ ਪਠਾਨਕੋਟ ਵਿਖੇ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਪਠਾਨਕੋਟ ਦੇ ਤਿੰਨ ਮੁੱਖ ਐਂਟਰੀ ਪਵਾਇੰਟਾਂ ਤੇ ਜਿਵੈ ਸੈਨਿਕ ਗੁਰੂ ਦੁਆਰਾ, ਸਿੰਬਲ ਚੋਕ ਅਤੇ ਸੈਲੀ ਰੋਡ ਮੁੱਖ ਮਾਰਗਾਂ ਤੇ ਗੇਟ ਬਣਾਏ ਜਾਣਗੇ ਅਤੇ ਰੋਸ਼ਨੀਆਂ ਦੀ ਵਿਵਸਥਾ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪਠਾਨਕੋਟ ਵਿੱਚ 8 ਸਥਾਨਾਂ ਤੇ ਗਰੀਬ ਪਰਿਵਾਰਾਂ ਦੀਆਂ ਬੇਟੀਆਂ ਆਦਿ ਦੇ ਵਿਆਹ ਕਰਨ ਦੇ ਲਈ ਕੰਮਨਿਊਟੀ ਹਾਲ ਬਣਾਏ ਜਾਣਗੇ ਅਤੇ ਇਨਾਂ ਕੰਮਨਿਉਟੀ ਹਾਲਾਂ ਵਿੱਚ ਅਧੁਨਿਕ ਸੁਵਿਧਾਵਾਂ ਦਿੱਤੀਆ ਜਾਣਗੀਆਂ।

ਉਨਾਂ ਦੱਸਿਆ ਕਿ ਪਿੰਡਾਂ ਵਿੱਚ ਵੀ ਕੰਮਨਿਊਟੀ ਹਾਲ ਬਣਾਏ ਜਾਣਗੇ, ਉਨਾਂ ਕਿਹਾ ਕਿ 1.3 ਕਰੋੜ ਰੁਪਏ ਦੀ ਲਾਗਤ ਨਾਲ ਰੇਹੜੀ ਮਾਰਕਿਟ ਵਿੱਚ ਸੈਡ ਬਣਾਈ ਜਾਵੇਗੀ ਅਤੇ ਰੇਹੜੀ ਮਾਰਕਿਟ ਦੀ ਹਾਲਤ ਵਿੱਚ ਸੁਧਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਾਰਪੋਰੇਸ਼ਨ ਵੱਲੋਂ ਵੀ ਆਉਂਣ ਵਾਲੇ ਸਮੇਂ ਵਿੱਚ ਕਰੀਬ 10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰ ਲਗਾਏ ਜਾ ਰਹੇ ਹਨ। ਉਨਾਂ ਕਿਹਾ ਕਿ ਇਹ ਟੈਂਡਰ ਆਧੁਨਿਕ ਮਸ਼ਿਨਰੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਜਾਣਗੇ। ਉਨਾਂ ਪਠਾਨਕੋਟ ਵਿੱਚ ਅਸਲਾ ਡਿਪੂਆਂ ਦੇ ਨਜਦੀਕ ਨਿਰਧਾਰਤ ਸਥਾਨਾਂ ਤੇ ਨਜਾਇਜ ਉਸਾਰੀ ਕਰਵਾਉਂਣ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਵਿਵਸਥਾ ਬਣਾਈ ਰੱਖਣ ਦੇ ਲਈ ਪ੍ਰਤੀਬੰਦਿਤ ਖੇਤਰਾਂ ਅੰਦਰ ਨਜਾਇਜ ਉਸਾਰੀਆਂ ਕਰਨ ਤੋਂ ਗੁਰੇਜ ਕੀਤਾ ਜਾਵੇ।

LEAVE A REPLY

Please enter your comment!
Please enter your name here