ਸਿਹਤ ਵਿਭਾਗ ਨੂੰ ਰਾਹਤ, ਅੱਜ ਪ੍ਰਾਪਤ ਰਿਪੋਟਾਂ ਆਈਆਂ ਨੈਗੇਟਿਵ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ 50ਵੇਂ ਦਿਨ ਵੀ ਲੈਬ ਤੋ ਪ੍ਰਾਪਤ ਰਿਪੋਟਾ ਨੈਗਟਿਵ ਆਉਣਾ ਵਿਭਾਗ ਲਈ ਰਾਹਤ ਦੀ ਖਬਰ ਹੈ। ਅੱਜ ਲੈਬ ਤੋ ਪ੍ਰਾਪਤ 446 ਸੈਪਲਾਂ ਦੀ ਰਿਪੋਟ ਨੈਗਟਿਵ ਆਈ ਹੈ ਅਤੇ 460 ਸੈਪਲ ਨਵੇ ਲਏ ਗਏ ਹਨ ।  ਜਿਸ ਨਾਲ  ਜਿਲੇ ਵਿੱਚ ਅੱਜ  ਤੱਕ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 15,301 ਹੈ  ਤੇ ਲੈਬ ਤੋ ਪ੍ਰਾਪਤ ਰਿਪੋਟਾ ਅਨੁਸਾਰ 14, 645 ਸੈਪਲ ਨੈਗਟਿਵ ਅਤੇ 452 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। ਪਾਜੇਟਿਵ ਮਰੀਜਾਂ ਦੀ ਗਿਣਤੀ 189 ਹੋ ਗਈ ਹੈ।

Advertisements

29 ਸੈਪਲ ਇੰਵੈਲਡ ਹਨ,  11 ਕੇਸ ਐਕਟਿਵ ਹਨ ਤੇ 171 ਮਰੀਜ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੁਕੇ ਹਨ । ਇਹ ਜਾਣਕਾਰੀ ਸਿਵਲ ਸਰਜਨ ਡਾ. ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ   । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here