ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੌਜੀ ਕਾਲਜ ਵਿੱਚ ਰਜਿਸਟਰੇਸ਼ਨ ਸ਼ੁਰੂ

Breaking News Hoshiarpur

ਜਲੰਧਰ (ਦ ਸਟੈਲਰ ਨਿਊਜ਼)। ਦਲਵਿੰਦਰ ਸਿੰਘ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜਲੰਧਰ ਨੇ ਦੱਸਿਆ ਕਿ ਕੰਪਿਊਟਰ ਸਿੱਖਿਆ ਵਿੱਚ ਵੱਡੀ ਪੁਲਾਂਘ ਪੁੱਟਦੇ ਹੋਏ ਇਸ ਸੰਸਥਾ ਵਲੋਂ ਰੈਗੂਲਰ ਸਿੱਖਿਆ ਲਈ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੌਜੀ ਕਾਲਜ ਖੋਲਿਆ ਗਿਆ ਹੈ, ਜਿਸ ਵਿੱਚ ਬੀ.ਐਸ.ਸੀ.ਆਈ.ਟੀ.(10+2), ਐਮ.ਐਸ.ਸੀ.ਆਈ.ਟੀ.(ਗ੍ਰੈਜੂਏਸ਼ਨ+ਮੈਥ) ਅਤੇ ਪੀ.ਜੀ.ਡੀ.ਸੀ.ਏ. (ਗ੍ਰੈਜੁਏਸ਼ਨ) ਕੋਰਸ ਉਪਲਬੱਧ ਹਨ ਜੋ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਨਾਂ ਕੋਰਸਾਂ ਲਈ ਰਜਿਸਟਰੇਸ਼ਨ ਸ਼ੁਰੂ ਹੋ ਗਈ ਹੈ।

Advertisements

ਉਨਾਂ ਦੱਸਿਆ ਕਿ  ਇਸ ਸੰਸਥਾ ਵਲੋਂ ਸਾਬਕਾ ਸੈਨਿਕਾਂ ਅਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਬੱਚਿਆਂ ਤੋਂ ਨਾ ਮਾਤਰ ਫੀਸ ਹੀ ਲਈ ਜਾਂਦੀ ਹੈ। ਕੰਪਿਊਟਰ ਲੈਬ ਆਧੁਨਿਕ ਉਪਰਕਨਾਂ ਨਾਲ ਲੈਸ ਹੈ ਅਤੇ ਪੂਰੀ ਤਰਾਂ ਏਅਰ ਕੰਡੀਸ਼ਨਡ ਹੈ। ਉਨਾਂ ਦੱਸਿਆ ਕਿ ਇਨਾਂ ਕੋਰਸਾਂ ਵਿੱਚ 2020-21 ਸੈਸ਼ਨ ਲਈ ਦਾਖਲੇ ਸਬੰਧੀ ਜਾਣਕਾਰੀ ਦਫ਼ਤਰ ਵਿਚੋ ਕਿਸੇ ਵੀ ਕੰਮ-ਕਾਜ ਵਾਲੇ ਦਿਨ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਟੈਲੀਫੋਨ ਨੰਬਰਾਂ 0181-2452290, 94786-18790,94653-95042 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here