ਸ਼ਹੀਦ ਦੀਪਕ ਕੁਮਾਰ ਭੱਟ ਦੇ ਸ਼ਹੀਦੀ ਦਿਨ ਤੇ ਭੇਂਟ ਕੀਤੀ ਗਈ ਸ਼੍ਰਧਾਂਜਲੀ

ਮਾਹਿਲਪੁਰ (ਦ ਸਟੈਲਰ ਨਿਊਜ਼)। 29 ਜੁਲਾਈ 2003 ਵਿਚ ਜੰਮੂ ਕਸ਼ਮੀਰ ਦੇ ਪੁੰਛ ਏਰੀਆ ਅੰਦਰ ਦੇਸ਼ ਲਈ ਲੜਦੇ ਹੋਏ ਜੇਜੋਂ ਦੁਆਬਾ ਦੇ ਸ਼ਹੀਦ ਦੀਪਕ ਕੁਮਾਰ ਭੱਟ ਦੀ ਸ਼ਹੀਦੀ ਤੇ ਉਸ ਨੂੰ ਯਾਦ ਕਰਦਿਆਂ ਸ਼ਹੀਦ ਦੇ ਪਰਿਵਾਰ ਪਿਤਾ ਰਤਨ ਚੰਦ, ਮਾਤਾ ਸਲਿੰਦਰਾ ਦੇਵੀ, ਭਰਾ ਸਨੀ ਭੱਟ ਤੇ ਇਲਾਕਾ ਵਾਸੀਆਂ ਵਲੋਂ ਕੋਰੋਨਾ ਵਾਇਰਸ ਕਰਕੇ ਸਰਕਾਰ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਸਾਦੇ ਸਮਾਗਮ ਦੋਰਾਨ ਸ਼ਹੀਦ ਦੀਪਕ ਕੁਮਾਰ ਭੱਟ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼੍ਰਧਾਂਜਲੀ ਭੇਂਟ ਕੀਤੀ ਗਈ। ਸਭ ਤੋਂ ਪਹਿਲਾਂ ਸਮਾਜ ਸੇਵੀ ਅਸ਼ਵਨੀ ਖੰਨਾ ਤੇ ਬੀ.ਡੀ. ਸ਼ਰਮਾ ਵਲੋਂ ਤਿਰੰਗਾ ਝੰਡਾ ਫਹਿਰਾਇਆ ਗਿਆ।

Advertisements

ਇਸ ਮੌਕੇ ਸ਼੍ਰਧਾਂਜਲੀ ਭੇਂਟ ਕਰਨ ਮੌਕੇ ਗੱਲਬਾਤ ਕਰਦੇ ਹੋਏ ਨੰਬਰਦਾਰ ਪਰਵੀਨ ਸੋਨੀ ਨੇ ਕਿਹਾ ਕਿ ਅਜ਼ਾਦੀ ਬਹੁਤ ਔਖੀ ਮਿਲਦੀ ਹੈ, ਪਰ ਉਸ ਤੋਂ ਵੀ ਔਖੀ ਅਜ਼ਾਦੀ ਬਰਕਰਾਰ ਰੱਖਣੀ ਹੈ ਜਿਸ ਨੂੰ ਬਰਕਰਾਰ ਰੱਖਦੇ ਹੋਏ ਸ਼ਹੀਦ ਦੀਪਕ ਕੁਮਾਰ ਵਲੋਂ ਸ਼ਹੀਦੀ ਪ੍ਰਾਪਤ ਕੀਤੀ ਗਈ ਹੈ ਜਿਸ ਨੂੰ ਦੇਸ਼ ਵਲੋਂ ਕਦੀ ਵੀ ਭੁਲਾਇਆ ਨਹੀ ਜਾ ਸਕਦਾ। ਇਸ ਮੌਕੇ ਅਸ਼ਵਨੀ ਖੰਨਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਨਾਂ ਦੀਆਂ ਯਾਦਾਂ ਸਾਨੂੰ ਹਮੇਸ਼ਾ ਮਨਾਉਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਨਾਲ ਸਾਨੂੰ ਨਸ਼ਿਆਂ, ਭਰੂਣ ਹੱਤਿਆ ਤੇ ਦਹੇਜ ਪ੍ਰਥਾ ਪ੍ਰਤੀ ਵੀ ਲੜਾਈ ਲੜਨੀ ਪਵੇਗੀ। ਇਸ ਮੌਕੇ ਰਕੇਸ਼ ਸੁਨਿਆਰ, ਜੋਤੀ ਭੂਸ਼ਣ ਸੂਦ, ਪੰਚ ਉਮ ਪ੍ਰਕਾਸ਼, ਪੰਚ ਰੇਨੂੰ ਬਾਲਾ, ਅਮਿਤ, ਜੋਤੀ, ਸਨੀ ਭੱਟ, ਮਨਿੰਦਰ ਸਿੰਘ ਕਰਤਾਰਪੁਰ ਹਾਜਰ ਸਨ।

LEAVE A REPLY

Please enter your comment!
Please enter your name here