ਬਸਪਾ ਵੱਲੋਂ ਕਾਂਗਰਸ ਦੀ ਕੈਪਟਨ ਸਰਕਾਰ ਦਾ ਕੀਤਾ ਗਿਆ ਅਰਥੀ ਫੂਕ ਮੁਜ਼ਾਹਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਹੁਸ਼ਿਆਰਪੁਰ ਵਿਚ ਬਸਪਾ ਵੱਲੋਂ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਸੰਧਰਾਂ ਦੀ ਪ੍ਰਧਾਨਗੀ ਹੇਠ ਕਾਂਗਰਸ ਦੀ ਕੈਪਟਨ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਪੰਜਾਬ ਸਕੱਤਰ ਦਲਜੀਤ ਰਾਏ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਦਲਜੀਤ ਰਾਏ ਤੇ ਇੰਜ: ਮਹਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਰਹੱਦੀ ਤਿੰਨ ਜ਼ਿਲਿਆਂ ਤਰਨਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਗਰੀਬ ਪਰਿਵਾਰਾਂ ਦੇ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਮੌਤਾਂ ਦਾ ਅੰਕੜਾ ਹਰ ਰੋਜ ਵਧ ਰਿਹਾ ਹੈ। ਇਨਾਂ ਮੌਤਾਂ ਦੀ ਜ਼ੁੰਮੇਵਾਰ ਕਾਂਗਰਸ ਦੀ ਕੈਪਟਨ ਸਰਕਾਰ ਹੈ।

Advertisements

ਬਸਪਾ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਕਾਰਨ ਹੋਈਆਂ ਮੌਤਾਂ ਦੇ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ 25, 25 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨਾਂ ਕਿਹਾ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਕਿਹਾ ਸੀ ਕਿ ਪੰਜਾਬ ਵਿੱਚੋਂ ਨਸ਼ਾ ਇਕ ਮਹੀਨੇ ਦੇ ਵਿੱਚ ਖ਼ਤਮ ਕਰ ਦਿੱਤਾ ਜਾਵੇਗਾ ਪਰ ਉਨਾਂ ਦੇ ਜੱਦੀ ਜ਼ਿਲੇ ਪਟਿਆਲੇ ਨਕਲੀ ਸ਼ਰਾਬ ਦੀਆਂ ਫ਼ੈਕਟਰੀਆਂ ਫੜੀਆਂ ਗਈਆਂ ਜਿਸ ਤੇ ਮੁੱਖ ਮੰਤਰੀ ਨੇ ਕੋਈ ਵੀ ਕਾਨੂੰਨੀ ਕਾਰਵਾਈ ਨਹੀ ਕੀਤੀ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਦੀ ਸ਼ਹਿ ਤੇ ਹੀ ਪੰਜਾਬ ਵਿੱਚ ਨਸ਼ੇ ਘਰ ਘਰ ਪਹੁੰਚ ਰਹੇ ਹਨ।

ਇਸ ਮੌਕੇ ਤੇ ਮਨਦੀਪ ਕਲਸੀ ਜੋਨ ਇੰਚਾਰਜ, ਦਰਸ਼ਨ ਲੱਧੜ ਜ਼ਿਲਾ ਕੈਸ਼ੀਅਰ, ਭਜਨ ਸਿੰਘ ਖ਼ਾਲਸਾ ਜ਼ਿਲਾ ਵਾਇਸ ਪ੍ਰਧਾਨ, ਜ਼ਿਲਾ ਇੰਚਾਰਜ ਗੁਰਦੇਵ ਸਿੰਘ ਬਿੱਟੂ, ਗੁਰਮੁਖ ਪੰਡੋਰੀ ਖਜੂਰ, ਦਿਨੇਸ਼ ਪੱਪੂ, ਜ਼ਿਲਾ ਸਕੱਤਰ ਨਰਿੰਦਰ ਖਨੌੜਾ, ਸੰਨੀ ਭੀਲੋਵਾਲ, ਹਲਕਾ ਪ੍ਰਧਾਨ ਹੁਸ਼ਿਆਰਪੁਰ ਪਵਨ ਕੁਮਾਰ, ਪਲਵਿੰਦਰ ਲਾਡੀ ਪ੍ਰਧਾਨ ਹਲਕਾ ਚੱਬੇਵਾਲ, ਹੈਪੀ ਫੰਬੀਆਂ ਵਾਇਸ ਪ੍ਰਧਾਨ ਸ਼ਾਮ ਚੁਰਾਸੀ, ਰਣਜੀਤ ਬੱਬਲੂ ਹੁਸ਼ਿਆਰਪੁਰ ਵਾਇਸ ਪ੍ਰਧਾਨ, ਹਰਜੀਤ ਲਾਡੀ ਸਿਟੀ ਪ੍ਰਧਾਨ, ਕੌਸ਼ਲ ਫੰਬੀਆਂ, ਵਿਜੈ ਖ਼ਾਨਪੁਰੀ, ਜਗਦੀਸ਼ ਲਾਂਬੜਾ, ਕੁਲਜੀਤ ਖ਼ਾਨਪੁਰੀ, ਜਸੀ ਤਲਵੰਡੀ, ਮਨੀਸ਼ ਕੁਮਾਰ, ਪੰਮਾ ਬੇਗੋਵਾਲੀਆ, ਜਸਕਰਨ, ਜੱਸੀ ਤਲਵੰਡੀ, ਇੰਦਰ ਵੀਰ ਵਡਲਾ, ਹਰਮੇਸ਼ ਲਾਲ, ਰਮੇਸ਼ ਬਾੜੀਆਂ, ਬਿੱਲਾ ਰਹੀਮਪੁਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here