ਮਸ਼ਹੂਰ ਬੰਗਾਲੀ ਸਵੀਟ ਸ਼ੌਪ ਤੇ ਸਿਹਤ ਵਿਭਾਗ ਨੇ ਕੀਤੀ ਰੇਡ, ਗੋਲਗਪਿਆਂ ਦੀ ਰੇਹਡੀ ਕੀਤੀ ਜ਼ਬਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਨਤਾ ਨੂੰ ਸਾਫ ਸੁਥਰਾਂ ਅਤੇ ਵਧੀਆ ਕੁਆਲਟੀ ਦਾ ਖਾਣਯੋਗ ਸਮਾਨ ਮੁਹਾਈਆ ਕਰਵਾਉਣਾ ਯਕੀਨੀ ਬਣਾਉਣ ਲਈ ਜਿਲਾਂ ਸਿਹਤ ਅਫਸਰ ਡਾ ਸੁਰਿੰਦਰ ਸਿੰਘ ਵੱਲੋ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਹੁਸ਼ਿਆਰਪੁਰ ਸ਼ਹਿਰ ਵਿੱਚ ਬਿਨਾਂ ਫੂਡ ਸੇਫਟੀ ਐਕਟ ਦੀ ਰਜਿਸਟ੍ਰੇਸ਼ਨ ਕਰਵਾਏ, ਖਾਣ ਪੀਣ ਦੀਆਂ ਵਸਤੂਆਂ ਦਾ ਕਾਰੋਬਾਰ ਕਰ ਰਹੇ ਕਾਰੋਬਾਰੀਆਂ ਤੇ ਤਾਬੜ ਤੋੜ ਛਾਪੇਮਾਰੀ ਕੀਤੀ ਗਈ। ਇਸ ਦੋਰਾਨ ਸ਼ਹਿਰ ਦੇ ਕੋਈ ਦੋ ਦਰਜਨ ਦੇ ਕਰੀਬ ਰੇਹੜੀਆਂ ਫੜੀਆਂ ਵਾਲੇ ਆਪਣੇ ਰਜਿਸਟ੍ਰੇਸ਼ਨ ਨਹੀ ਵਿਖਾ ਸਕੇ ਅਤੇ ਫੂਡ ਸੇਫਟੀ ਐਕਟ ਦੀ ਉਲੰਘਣਾ ਦੇ ਦੋਸ਼ ਵਿੱਚ ਸਾਰੇ ਵਿਆਕਤੀਆਂ ਦਾ ,ਸਮਾਨ ਜਬਤ ਕਰ ਲਿਆ ਤੇ ਉਹਨਾਂ ਖਿਲਾਫ ਕਨੂੰਨੀ ਕਾਰਵਾਈ ਅਰੰਭੀ ਗਈ ਹੈ । ਜਿਲਾ  ਸਿਹਤ ਅਫਸਰ ਨੇ ਸਖਤ ਚਿਤਾਵਨੀ ਦਿੰਦਿਆ ਕਿਹਾ ਕਿ ਕੋਈ ਵੀ ਫੂਡ ਸੇਫਟੀ ਐਕਟ ਦੀ ਉਲੰਘਣਾ ਕਰਦਾ ਪਾਇਆ ਗਿਆ ਤਾ ਉਸ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ , ਜੇਕਰ ਕੋਈ ਘਟਨਾ ਘਟਦੀ ਹੈ ਤਾਂ ਉਸੇ ਕਾਰੋਬਾਰੀ ਤੇ ਫੂਡ ਸੇਫਟੀ ਐਕਟ ਦੀ ਕਾਰਵਾਈ ਤਾ ਹੋਵੇਗੀ ਤੇ ਆਈ ਪੀ ਸੀ ਦੀ ਧਾਰਾ 302 ਸੰਬਧੀ ਐਫ. ਆਰ. ਆਈ. ਵੀ ਦਰਜ ਕਰਵਾਈ ਜਾਵੇਗੀ ।

Advertisements

ਇਸ ਮੋਕੇ ਉਹਨਾਂ ਵੱਲੋ ਸ਼ਹਿਰ ਦੀ ਮਸ਼ਹੂਰ ਬੰਗਾਲੀ ਸਵੀਟ ਸ਼ੌਪ ਦੀ ਦੁਕਾਨ ਦੇ ਬਾਹਰ ਰੇਹੜੀ ਤੋ ਜੋ ਗੋਲਗੱਪੇ ਵਿੱਚ ਸੁਸਰੀਆਂ ਮਿਲੀਆ ਸਨ। ਉਸ ਕਾਉਂਟਰ ਨੂੰ ਅਤੇ ਗੋਲ ਗੱਪੇ ਜਬਤ ਕਰ ਲਏ ਗਏ ਹਨ ਤੇ ਉਸ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਮੋਕੋ ਤੇ ਬੰਗਾਲੀ ਸਵੀਟ ਸ਼ੌਪ ਦਾ ਕਹਿਣਾ ਕਿ ਮੇਰੀ ਦੁਕਾਨ ਮੋਹਰੇ ਗੋਲ ਗੱਪੇ ਲਗਾਉਦਾ ਮੇਰੇ ਨਾਲ ਇਸ ਦਾ ਕੋਈ ਸਬੰਧ ਨਹੀ ਹੈ । ਇਸ ਤੇ ਸਿਹਤ ਮਹਿਕਮੇ ਵੱਲੋ ਉਸ ਦੀ ਮਠਿਆਈ ਬਣਾਉਣ ਵਾਲਾ ਕਾਰਖਾਨਾ ਵੀ ਚੈਕ ਕੀਤਾ ਗਿਆ ।ਇਹ ਸਾਰੀ ਕਾਰਵਾਈ ਫੂਡ ਕਮਿਸ਼ਨਰ ਪੰਜਾਬ ਹਦਾਇਤਾਂ ਅਨੁਸਾਰ ਕੀਤੀ ਗਈ ।ਇਸ ਮੋਕੇ ਜਿਲਾ ਸਿਹਤ ਅਫਸਰ ਨੇ ਰੇਹੜੀਆਂ ਰੈਸਟੋਰੈਂਟ , ਢਾਬਿਆਂ ਬੇਕਰੀਆਂ ਤੇ ਖਾਣ ਪੀਣ ਵਾਲੇ ਕੋਈ ਪਦਾਰਥ ਵੇਚਦਾ ਹੈ ਤਾ ਉਸ ਨੂੰ ਕੋਵਿਡ ਦੇ ਤਹਿਤ ਡਿਸਟਿੰਸ ਰੱਖਣਾ ਜਰੂਰੀ ਤੇ ਸਿਰ ਤੇ ਟੋਪੀ, ਮੂੰਹ ਤੇ ਮਾਸਿਕ , ਹੱਥਾ ਕੇ ਦਸਤਾਨ ਲਾਜਮੀ ਹਨ ਅਤੇ ਉਹਨਾਂ ਦਾ ਮੈਡੀਕਲ ਫਿੱਟ ਹੋਣਾ ਵੀ ਜਰੂਰੀ ਹੈ ਤੇ ਜੇਕਰ ਕੋਈ ਫੂਡ ਵਿਕਰੇਤਾ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਐਪੀਡੈਮਿਕ ਐਕਟ ਤਹਿਤ ਵੀ ਕਾਰਵਾਈ ਹੋਵੇਗੀ । ਇਸ ਮੋਕੇ ਟੀਮ ਵਿੱਚ ਦੇ ਨਸੀਬ ਕੁਮਾਰ, ਰਾਮ ਲੁਭਾਇਆ ਆਦਿ ਵੀ ਹਾਜਰ ਸਨ ।

LEAVE A REPLY

Please enter your comment!
Please enter your name here