ਨਿਗਮ ਵਲੋਂ ਕੰਸਟ੍ਰਕਸ਼ਨ ਅਤੇ ਡੈਮੁਲੈਸ਼ਨ, ਉਪਰੇਟਰਾਂ/ਠੇਕੇਦਾਰਾਂ (ਮਲਵਾ ਚੁੱਕਣ ਵਾਲੇ) ਦੀ ਕੀਤੀ ਜਾਵੇਗੀ ਰਜਿਸਟਰੇਸ਼ਨ : ਕਮਿਸ਼ਨਰ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ, ਨੇ ਜਾਣਕਾਰੀ ਦਿੰਦਿਆ ਦੱਸਿਆਕਿ ਠੋਸ ਕੂੜੇ ਦੇ ਪ੍ਰਬੰਧਨ ਐਕਟ 2016, ਅਧੀਨ ਸ਼ਹਿਰ ਵਿੱਚੋਂ  ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਸੀ. ਐਂਡ ਡੀ. ਉਪਰੇਟਰਾਂ/ਠੇਕੇਦਾਰ ਜੋ ਕਿ ਸ਼ਹਿਰ ਵਿੱਚੋਂ ਮਲਵਾ ਚੁੱਕਦੇ ਹਨ, ਉਹਨਾਂ ਨੂੰ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਰਜਿਸਟਰਡ ਕੀਤਾ ਜਾਣਾ ਹੈ। ਇਸ ਲਈ ਹਦੂਦ ਦੇ ਅੰਦਰ ਆ ਕੇ ਕੰਮ ਕਰਦੇ ਸਾਰੇ ਸੀ. ਐਂਡ ਡੀ. ਉਪਰੇਟਰਾਂ/ਠੇਕੇਦਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹਆਉਣ ਵਾਲੇ 10 ਦਿਨਾਂ ਦੇ ਵਿੱਚ ਨਗਰ ਨਿਗਮ ਦਫਤਰ ਆ ਕੇ ਖੁਦ ਨੂੰ ਰਜਿਸਟਰਡ ਕਰਵਾਉਣ।

Advertisements

ਬਿਨਾਂ ਰਜਿਸਟਰੇਸ਼ਨ ਵਾਲੇ ਸੀ. ਐਂਡ ਡੀ.(ਮਲਵਾ ਚੁੱਕਣ ਵਾਲੇ) ਉਪਰੇਟਰਾਂ/ਠੇਕੇਦਾਰਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਲਘੰਣਾ ਕਰਨ ਵਾਲੇ ਦੇ ਖਿਲਾਫ ਚਲਾਣ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿਅਗਰ ਕਿਸੇ ਵਿਅਕਤੀ ਵਲੋਂ ਕਿਸੇ ਥਾਂ ਵਿੱਚ ਸੀ.ਐਂਡ ਡੀ. (ਮਲਵਾ) ਖੁੱਲੇ ਵਿੱਚ ਸੁੱਟਿਆ ਹੋਵੇ ਤਾਂ ਇਸ ਦੀ ਸ਼ਿਕਾਇਤ ਨਗਰ ਨਿਗਮ ਦੇ ਮੋਬਾਇਲ ਨੰਬਰ (ਵਟਸਐਪ) 94787-15701 ਤੇ ਮਲਬੇ ਦੀ ਫੋਟੋ ਅਤੇ ਲੋਕੇਸ਼ਨਨਾਲ ਕਰ ਸਕਦੇ ਹਨ।

LEAVE A REPLY

Please enter your comment!
Please enter your name here