ਓਟ ਸੈਂਟਰ ਤੋਂ ਹੁਣ ਤੱਕ 13650 ਮਰੀਜ਼ਾਂ ਨੇ ਪ੍ਰਾਪਤ ਕੀਤੀ ਇਲਾਜ ਦੀ ਸਹੂਲਤ

ਜਲੰਧਰ (ਦ ਸਟੈਲਰ ਨਿਊਜ਼)। ਜ਼ਿਲੇ ਦੇ ਸਰਕਾਰੀ ਓਟ ਸੈਂਟਰਾਂ ਜਿਨਾਂ ਤੋਂ ਹੁਣ ਤੱਕ 13650 ਤੋਂ ਜ਼ਿਆਦਾ ਮਰੀਜ਼ਾਂ ਨੇ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਗਈ ਹੈ, ਨਸ਼ਿਆਂ ’ਤੇ ਨਿਰਭਰ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਆਸ ਦੀ ਕਿਰਨ ਵਜੋਂ ਉਭਰ ਰਹੇ ਹਨ ਇਹ ਓਟ ਸੈਂਟਰ। ਜ਼ਿਲ੍ਹੇ ਵਿੱਚ 10 ਓਟ ਸੈਂਟਰ ਸ਼ਾਹਕੋਟ, ਕਰਤਾਰਪੁਰ, ਆਦਮਪੁਰ, ਸ਼ੇਖੇ, ਫਿਲੌਰ, ਨੂਰਮਹਿਲ, ਕਾਲਾ ਬੱਕਰਾ ,ਨਕੋਦਰ,ਲੋਹੀਆਂ ਖਾਸ ਅਤੇ ਅਪਰਾ ਵਿਖੇ ਚੱਲ ਰਹੇ ਹਨ।

Advertisements

ਪ੍ਰਾਪਤ ਵੇਰਵਿਆਂ ਅਨੁਸਾਰ ਜ਼ਿਲ੍ਹੇ ਵਿੱਚ ਰਜਿਸਟਰਡ 10 ਓਟ ਸੈਂਟਰਾਂ ਵਿਚ ਹੁਣ ਤੱਕ 13650 ਜ਼ਿਸ ਵਿੱਚ ਓ.ਪੀ.ਡੀ. ਰਾਹੀਂ ਸ਼ੇਖੇ ਤੋਂ 4768, ਨਕੋਦਰ 2477, ਫਿਲੌਰ 782, ਨੂਰਮਹਿਲ 773, ਆਦਮਪੁਰ 1560, ਕਰਤਾਰਪੁਰ 708, ਅਪਰਾ 806, ਸ਼ਾਹਕੋਟ 530, ਕਾਲਾ ਬੱਕਰਾ 781 ਅਤੇ ਲੋਹੀਆਂ ਖਾਸ ਤੋਂ 468 ਲੋਕਾਂ ਵਲੋਂ ਇਲਾਜ ਦੀ ਸਹੂਲਤ ਦਾ ਲਾਭ ਉਠਾਇਆ ਗਿਆ ਹੈ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਓਟ ਸੈਂਟਰਾਂ ਵਿੱਚ ਨਸ਼ਿਆਂ ’ਤੇ ਨਿਰਭਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜੋ ਇਹ ਦਰਸਾਉਂਦਾ ਹੈ ਕਿ ਇਹ ਲੋਕ ਨਸ਼ਿਆਂ ਦੇ ਕਲੰਕ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ ਜੋ ਸੂਬੇ ਦੇ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ। ਸ਼ੀ ਥੋਰੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਡੈਪੋ ਅਤੇ ਬਡੀ ਪ੍ਰੋਗਰਾਮ ਵੀ ਵੱਡੇ ਪੱਧਰ ’ਤੇ ਚਲਾਏ ਜਾ ਰਹੇ ਹਨ।

ਸ਼੍ਰੀ ਥੋਰੀ ਨੇ ਦੱਸਿਆ ਕਿ ਇਨਾਂ ਯਤਨਾਂ ਸਦਕਾ ਲੋਕ ਨਸ਼ਿਆਂ ਦੀ ਦਲਦਲ ਵਿਚੋਂ ਅਪਣੇ ਪਿਆਰਿਆਂ ਨੂੰ ਬਾਹਰ ਕੱਢਣ ਲਈ ਬਿਨਾਂ ਝਿਜਕ ਹੁਣ ਇਨਾਂ ਸੈਂਟਰਾਂ ਵਿੱਚ ਇਲਾਜ ਲਈ ਆ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਬਹੁਤ ਵਧੀਆ ਰੁਝਾਨ ਪੈਦਾ ਹੋ ਰਿਹਾ ਹੈ , ਪਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਦੋਂ ਤੱਕ ਪੂਰਾ ਜ਼ਿਲ੍ਹਾ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ ਉਦੋਂ ਤੱਕ ਯਤਨ ਜਾਰੀ ਰੱਖੇ ਜਾਣਗੇ। ਸ਼੍ਰੀ ਥੋਰੀ ਨੇ ਕਿਹਾ ਕਿ ਇਹ ਸੈਂਟਰ ਸੂਬਾ ਸਰਕਾਰ ਵਲੋਂ ਸਹੀ ਢੰਗ ਨਾਲ ਨਸ਼ਿਆਂ ’ਤੇ ਨਿਰਭਰ ਲੋਕਾਂ ਦਾ ਇਲਾਜ ਕਰਕੇ ਨਸ਼ਿਆਂ ਦੀ ਲਾਹਨਤ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਦਾ ਨਤੀਜਾ ਹਨ।

LEAVE A REPLY

Please enter your comment!
Please enter your name here