ਜਿਲਾ ਸਿੱਖਿਆ ਅਫਸਰ ਵੱਲੋਂ ਏਡਿਡ ਸਕੂਲਾਂ ਦੇ ਮੁਖੀਆਂ ਤੋਂ ਲਈ ਗਈ ਪੈਸ ਦੇ ਪਹਿਲੇ ਵਿਸਾਵਾਰ ਮੁਲਾਂਕਣ ਦੀ ਰਿਪੋਰਟ

ਪਠਾਨਕੋਟ (ਦ ਸਟੈਲਰ ਨਿਊਜ਼)। ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਰਕਾਰੀ ਸਕੂਲਾ ਦੀ ਹਰ ਪੱਖ ਤੋਂ ਬੇਹਤਰੀ ਨਾਲ ਲੈ ਕੇ ਵਿੱਢੀ ਮੁਹਿੰਮ ‘ਪੰਜਾਬ ਅਚੀਵਮੈਂਟ ਸਰਵੇ’ ਦੀ ਸਫਲਤਾ ਲਈ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਅਤੇ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ  ਰਮੇਸ ਲਾਲ ਠਾਕੁਰ ਵੱਲੋਂ ਏਡਿਡ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਪੈਸ ਦੇ ਪਹਿਲੇ ਵਿਸਾਵਾਰ ਮੁਲਾਂਕਣ ਦੀ ਵਿਸਤ੍ਰਿਤ ਰੂਪ ਵਿਚ ਰਿਪੋਰਟ ਪ੍ਰਾਪਤ ਕੀਤੀ ਅਤੇ ਰਣਜੀਤ ਸਿੰਘ ਆਈਡੀ ਐਸਡੀ ਸੀਨੀਅਰ ਸੈਕੰਡਰੀ ਲਮੀਨੀ ਨੂੰ ਪੈਸ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਏਡਿਡ ਸਕੂਲਾਂ ਦਾ ਨੋਡਲ ਅਫਸਰ ਨਿਯੁਕਤ ਕੀਤਾ।

Advertisements

ਇਸ ਮੌਕੇ ਤੇ ਸੰਬੋਧਨ ਕਰਦਿਆਂ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਕਿਹਾ ਕਿ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਇਸ ਸਮੇਂ ‘ਪੰਜਾਬ ਪ੍ਰਾਪਤੀ ਸਰਵੇਖਣ’ ਜੋ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕਰਵਾਇਆ ਜਾ ਰਿਹਾ ਹੈ, ਇਸ ਦਾ ਮੰਤਵ ਵਿਦਿਆਰਥੀਆਂ ਦੁਆਰਾ ਸਿਰਫ ਸਿੱਖਣ ਪਰਿਣਾਮਾਂ ਸੰਬੰਧੀ ਟੈਸਟਾਂ ਰਾਹੀਂ ‘ਨੈਸਨਲ ਅਚੀਵਮੈਂਟ ਸਰਵੇ’ ਵਿੱਚ ਹੀ ਵਧੀਆ ਪ੍ਰਦਰਸਨ ਕਰਨਾ ਨਹੀਂ ਸਗੋਂ ਉਨਾਂ ਦੀ ਵੱਖ-ਵੱਖ ਵਿਸਆਿਂ ਵਿੱਚ ਸਮਝ ਦੇ ਪੱਧਰ ਅਤੇ ਉਨਾਂ ਦੀ ਤਾਰਕਿਕ ਯੋਗਤਾ ਨੂੰ ਵੀ ਵਧਾਉਣਾ ਹੈ। ਇਸ ਨਾਲ ਉਹਨਾਂ ਦੁਆਰਾ ਵੱਖ-ਵੱਖ ਕੋਰਸਾਂ ਜਿਵੇਂ ਇੰਜੀਨੀਅਰਿੰਗ, ਮੈਡੀਕਲ, ਕਾਮਰਸ ਅਤੇ ਹੋਰ ਕੋਰਸਾਂ ਦੇ ਵਿੱਚ ਦਾਖਲਾ ਲੈਣ ਲਈ ਅਤੇ ਰੁਜਗਾਰ ਪ੍ਰਾਪਤੀ ਲਈ ਉਹਨਾਂ ਦੁਆਰਾ ਭਵਿੱਖ ਵਿੱਚ ਦਿੱਤੇ ਜਾਣ ਵਾਲੇ ਦਾਖਲਾ ਪ੍ਰੀਖਿਆਵਾਂ ਵਿੱਚ ਕਾਰਗੁਜਾਰੀ ਨੂੰ ਬਿਹਤਰ ਬਣਾਉਣ ਵਿੱਚ ਵੀ ਮੱਦਦ ਮਿਲੇਗੀ।

ਇਸ ਲਈ ਅਧਿਆਪਕ ਹਰ ਵਿਦਿਆਰਥੀ ਤੱਕ ਆਪਣੀ ਪਹੁੰਚ ਬਣਾਉਣਾ ਯਕੀਨੀ ਬਣਾਉਣ। ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਅਤੇ ਜਿਲਾ ਕੋਆਰਡੀਨੇਟਰ ਪੰਜਾਬ ਪੜਾਓ ਪੰਜਾਬ ਵਨੀਤ ਮਹਾਜਨ ਨੇ ਕਿਹਾ ਕਿ ਨੈਸ਼ਨਲ ਅਚੀਵਮੈਂਟ ਸਰਵੇ ਦੀ ਤਰਜ ਦੇ ਸ਼ੁਰੂ ਕੀਤੇ ਗਏ ਇਸ ਸਰਵੇ ਤਹਿਤ ਪਹਿਲੀ ਤੋਂ ਬਾਰਵੀ ਜਮਾਤ ਦੇ ਲਰਨਿੰਗ ਆਊਟ ਕਮ ਸਬੰਧੀ ਛੇ ਵਿਸ਼ਿਆਂ ਦੇ  ਮਲਟੀਪਲ ਚੁਆਇਸ ਦੇ ਪ੍ਰਸ਼ਨ ਪੱਤਰ ਤਿਆਰ ਕਰਕੇ ਉਨਾਂ ਰਾਹੀਂ ਵਿਦਿਆਰਥੀਆਂ ਦੀ ਸਮਝਨ ਸ਼ਕਤੀ, ਯਾਦ ਸ਼ਕਤੀ ਅਤੇ ਲਾਗੂ ਕਰਨ ਦੀ ਸ਼ਕਤੀ ਬਾਰੇ ਜਾਣਿਆ ਜਾ ਰਿਹਾ ਹੈ ਜਿਸ ਦੇ ਅਧਾਰ ਤੇ ਹੀ ਵੱਖ-ਵੱਖ ਵਿਧੀਆਂ ਰਾਹੀਂ ਪਾਠ ਕ੍ਰਮ, ਪੜਾਉਣ ਦੀ ਵਿਧੀਆਂ ਅਤੇ ਪ੍ਰਯੋਗੀ ਸਮੱਗਰੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਹਰ ਵਿਦਿਆਰਥੀ ਹਰ ਵਿਸ਼ੇ ਤੇ ਗਹਿਨ ਅਧਿਐਨ ਵਿੱਚ ਦਿਲਚਸਪੀ ਨਾਲ ਕੰਮ ਕਰੇ ਅਤੇ ਉਸ ਬਾਰੇ ਨਾ ਕੇਵਲ ਪੜਿਆ ਹੋਵੇ, ਬਲਿਕ ਉਸ ਨੂੰ ਪੂਰਾ ਗਿਆਨ ਵੀ ਹੋਵੇ ਅਤੇ ਵਿਸ਼ਾ ਵਸਤੂ ਬਾਰੇ ਜਾਣ ਕੇ ਹਰ ਵਿਦਿਆਰਥੀ ਉਸ ਨੂੰ ਲੋੜ ਅਨੁਸਾਰ ਆਪਣੇ ਜੀਵਨ ਅਤੇ ਕਰਮ ਖੇਤਰ ਵਿੱਚ ਲਾਗੂ ਕਰ ਸਕੇ।

ਮੀਟਿੰਗ ਵਿੱਚ ਰਕੇਸ ਕੁਮਾਰ ਪ੍ਰਿੰਸੀਪਲ ਆਰਿਆ ਸੀਨੀਅਰ ਸੈਕੰਡਰੀ ਸਕੂਲ ( ਮੁੰਡੇ), ਮਧੂ ਬਾਲਾ ਆਰੀਆ ਗਰ੍ਰਲ੍ਰਸ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਮਿਸੇਜ ਮਨਜੀਤ ਐਵਲਿਨ ਮਿਸਨ ਸਕੂਲ ਪਠਾਨਕੋਟ, ਰਿੰਪੀ ਗੁਰੂ ਅਰਜੁਨ ਦੇਵ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ, ਰਣਜੀਤ ਸਿੰਘ ਆਈਡੀ ਐਸਡੀ ਸੀਨੀਅਰ ਸੈਕੰਡਰੀ ਲਮੀਨੀ, ਸੰਦੀਪ ਕੁਮਾਰ ਕੰਜਰੂਰ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਝਾਕੋਖਲਾੜੀ, ਨਰਿੰਦਰ ਸਿੰਘ ਸੰਤ ਆਸਰਮ ਮਹਾਂਵਿਦਿਆਲਾ ਹਾਈ ਸਕੂਲ ਪਠਾਨਕੋਟ, ਜੋਤੀ ਔਹਰੀ ਵਜੀਰ ਕੌਰ ਸਨਾਤਨ ਧਰਮ ਗਰਲਸ ਸਕੂਲ ਪਠਾਨਕੋਟ, ਜਿਲਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here