16 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ  ਵਿਖੇ ਲੱਗੇਗਾ ਰੋਜ਼ਗਾਰ ਮੇਲਾ: ਗੁਰਮੇਲ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੀ ਰਹਿਨੁਮਾਈ ਹੇਠ  16 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ  ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਲਗਾਇਆ ਜਾ ਰਿਹਾ ਹੈ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਮੇਲ  ਸਿੰਘ, ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਵਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਦੌਰਾਨ ਮੈਕਸ ਲਾਈਫ ਇੰਸ਼ੋਰੇਂਸ ਕੰਪਨੀ,ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮ, ਸੀ.ਐਸ.ਸੀ, ਫਿਉਚਰ ਜਨਰਾਲੀ ਇੰਸੌਰੇਂਸ, ਐਸ.ਬੀ.ਆਈ ਲਾਈਫ ਇੰਸ਼ੋਰੇਂਸ, ਐਲ.ਆਈ.ਸੀ, ਅਤੇ ਹੋਰ ਕੰਪਨੀਆਂ ਭਾਗ ਲੈ ਰਹੀਆਂ ਹਨ। ਇਸ ਰੋਜ਼ਗਾਰ ਮੇਲੇ ਦੌਰਾਨ ਦਸਵੀਂ ਪਾਸ ਤੋਂ ਗਰੇਜੂਏਟ ਪਾਸ ਬੇ-ਰੋਜ਼ਗਾਰ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੇ ਹਨ। ਨੌਕਰੀ ਦੇ ਚਾਹਵਾਨ ਪ੍ਰਾਰਥੀ ਆਪਣੇ ਦਸਤਾਵੇਜ ਲੈ ਕੇ ਰੋਜ਼ਗਾਰ ਮੇਲੇ ਵਿੱਚ ਹਾਜਰ ਹੋਣ। ਰੋਜ਼ਗਾਰ ਮੇਲੇ ਵਿੱਚ ਸ਼ਾਮਿਲ ਹੋਣ ਲਈ ਮਾਸਕ ਪਾ ਕੇ ਆਉਣਾ ਜਰੂਰੀ ਹੈ। ਇਹ ਰੋਜ਼ਗਾਰ ਮੇਲਾ ਸਵੇਰੇ 10 ਵਜੇ ਸ਼ੁਰੂ ਹੋਵੇਗਾ।

ਇਸ ਤੋਂ ਇਲਾਵਾ ਗੁਰਮੇਲ ਸਿੰਘ ਵਲੋਂ ਦੱਸਿਆ ਗਿਆ ਕਿ ਕੋਵਿਡ-19 ਮਹਾਂਮਾਰੀ ਕਾਰਣ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਹੋਣ ਕਾਰਣ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਮੈਨੂਅਲ ਰਜਿਸ਼ਟਰੇਸ਼ਨ ਬੰਦ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਬੇ-ਰੋਜ਼ਗਾਰ ਪ੍ਰਾਰਥੀਆਂ ਦੀ ਰਜਿਸਟਰੇਸ਼ਨ ਦੀ ਸਹੂਲਤ ਲਈ ਘਰ-ਘਰ ਰੋਜ਼ਗਾਰ ਪੋਰਟਲ ਸ਼ੁਰੂ ਕੀਤਾ ਗਿਆ ਹੈ।ਬੇ-ਰੋਜ਼ਗਾਰ ਪ੍ਰਾਰਥੀ ਘਰ ਬੈਠੇ ਹੀ ਆਨ ਲਾਈਨ ਆਪਣੀ ਰਜਿਸਟੇਸ਼ਨ ਕਰ ਸਕਦੇ ਹਨ ਜਾਂ ਪਿੰਡਾਂ ਵਿੱਚ ਖੁਲੇ ਕਾਮਨ ਸਰਵਿਸ ਸੈਂਟਰਾਂ ਰਾਹੀਂ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।ਹੋਰ ਵਧੇਰੇ ਜਾਣਕਾਰੀ ਲਈ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪ ਲਾਈਨ ਨੰਬਰ 76578-25214 ਤੇ ਸਪੰਰਕ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here