ਜੀਐਨਡੀਯੂ ਦੀਆਂ ਫਾਈਨਲ ਸਮੈਸਟਰ ਪ੍ਰੀਖਿਆਵਾਂ 21 ਸਤੰਬਰ ਤੋਂ ਸ਼ੁਰੂ

ਪਠਾਨਕੋਟ ( ਦ ਸਟੈਲਰ ਨਿਊਜ਼)। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਪ੍ਰਿੰਸੀਪਲ ਭੂਪਿੰਦਰ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਮਹਾਮਾਰੀ ਨੂੰ ਮੱਦੇਨਜਰ ਰਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਫਾਈਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਆਨਲਾਈਨ 21 ਸਤੰਬਰ ਤੋਂ 10 ਅਕਤੂਬਰ ਤੱਕ ਚੱਲਣਗੀਆ ।ਉਨਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਕਾਲਜ ਨੂੰ ਆਨਲਾਈਨ ਪ੍ਰਸਨ ਪੱਤਰ ਪੇਪਰ ਸੁਰੂ ਹੋਣ ਤੋਂ 45 ਮਿੰਟ ਪਹਿਲਾ ਈ-ਮੇਲ ਰਾਹੀਂ ਭੇਜਿਆ ਜਾਵੇਗਾ ਅਤੇ ਕਾਲਜ ਇਸ ਪੇਪਰ ਨੂੰ ਵਿਦਿਆਰਥੀਦੀ ਈ-ਮੇਲ ਆਡੀ ਡੀ ਤੇ ਪੇਪਰ ਸੁਰੂ ਹੋਣ ਤੋਂ 15 ਮਿੰਟ ਪਹਿਲਾਂ ਭੇਜੇਗਾ ।

Advertisements

ਵਿਦਿਆਰਥੀ ਸਮੇ ਤੇ ਪੇਪਰ ਸੁਰੂ ਕਰਕੇ 2 ਘੰਟਿਆਂ ਵਿਚ ਪੇਪਰ ਕਰੇਗਾ। ਵਿਦਿਆਰਥੀ -4  ਵੱਧ ਤੋਂ ਵੱਧ 20 ਪੇਜ ਦੀ ਵਰਤੋਂ ਕਰ ਸਕਦਾ ਹੈ। ਉਨਾਂ ਦੱਸਿਆ ਕਿ ਸਮਾਂ ਖਤਮ ਹੋਣ ਤੇ ਉਹ ਆਪਣੇ ਪੇਪਰ ਦੀ ਇਕ ਸਿੰਗਲ ਪੀ.ਡੀ.ਐਫ. ਫਾਈਲ ਬਣਾ ਕੇ ਕਾਲਜ ਦੀ ਈ-ਮੇਲ ਆਈ.ਡੀ ਤੇ ਜਿਥੋਂ ਉਸਨੂੰ ਪ੍ਰਸਨ ਪੱਤਰ ਮਿਲਿਆ ਸੀ ਵਾਪਸ ਇਸੇ ਤੋਂ 30 ਮਿੰਟ ਦੇ ਅੰਦਰ-ਅੰਦਰ ਭੇਜੋਗਾ। ਇਸ ਸੰਬੰਧ ਵਿਚ ਕਾਲਜ ਦਫਤਰ ਵਲੋਂ ਵਿਦਿਆਰਥੀਆਂ ਦੀ ਈ-ਮੇਲ ਆਈ.ਡੀ ਅਤੇ ਮੋਬਾਇਲ ਨੰਬਰ ਅਪਡੇਟ ਕਰਨ ਦਾ ਕੰਮ ਸੁਰੂ ਕਰ ਦਿਤਾ ਹੈ। ਵਿਦਿਆਰਥੀ ਇਸ ਸੰਬੰਧੀ ਹੋਰ ਜਾਣਕਾਰੀ ਲਈ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਪ੍ਰਿੰਸੀਪਲ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਕਾਲਜ ਵਿੱਚ ਸੈਸਨ 2020-21 ਬੀ.ਏ, ਬੀ.ਕਾਮ, ਬੀ. ਐਸ.ਸੀ. (ਨਾਨ ਮੈਡੀਕਲ ,ਇਕਨਾਮਿਕਸ , ਕੰਪਿਊਟਰ ਸਾਇੰਸ) ਪਹਿਲੇ ,ਤੀਜੇ ਅਤੇ ਪੰਜਵੇਂ ਸਮੈਸਟਰ ਦੀਆਂ ਆਨਲਾਈਨ ਕਲਾਸਾਂ ਸੁਰੂ ਹੋ ਚੁਕੀਆਂ ਹਨ।

ਉਪਰੋਕਤ ਇਨਾਂ ਕਲਾਸਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਵੀ ਚੱਲ ਰਿਹਾ ਹੈ ਅਤੇ ਵਿਦਿਆਰਥੀਆਂ ਵਿਚ ਦਾਖਲਾ ਲੈਣ ਲਈ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਸੁਜਾਨਪੁਰ ਦੇ ਇਲਾਕੇ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਕਾਲਜ ਵਿੱਚ ਵਿਦਿਆਰਥੀਆਂ ਨੂੰ ਆਸਾਨ ਕਿਸਤਾਂ ਵਿਚ ਫੀਸ ਦੇਣ ਦੀ ਸੁਵਿਧਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਵੀ ਦਿੱਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਵਲੋਂ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਨੂੰ ਪੇਪਰਾ ਲਈ ਸੁਭ ਕਾਮਨਾਵਾਂ ਭੇਜੀਆਂ ਜਾਂਦੀਆਂ ਹਨ। ਅਤੇ ਮਾਪਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕਾਲਜ ਵਿਚ ਦਾਖਲ ਕਰਵਾ ਕੇ ਉਨਾਂ ਦਾ ਭਵਿੱਖ ਸੁਨਹਿਰਾ ਬਣਾਉਣ।    

LEAVE A REPLY

Please enter your comment!
Please enter your name here