ਜਿਲੇ ਵਿੱਚ ਆਏ 206 ਨਵੇਂ ਪਾਜੀਟਿਵ ਮਰੀਜ, 1098 ਐਕਟਿਵ, ਹੁਣ ਤੱਕ ਕੁਲ 101 ਮੌਤਾ: ਸਿਵਲ ਸਰਜਨ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1691 ਨਵੇ ਸੈਪਲ ਲੈਣ  ਨਾਲ ਅਤੇ 1855  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 206 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3305 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 81618 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 77364 ਸੈਪਲ ਨੈਗਟਿਵ, ਜਦਕਿ 1286 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 109 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 101 ਹੈ । ਐਕਟਿਵ ਕੇਸਾ ਦੀ ਗਿਣਤੀ 1098 ਹੈ, ਤੇ 2106 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 206  ਪਾਜੇਟਿਵ ਕੇਸ ਹਨ । ਹੁਸ਼ਿਆਰਪੁਰ ਸ਼ਹਿਰ 65 ਕੇਸ ਸਬੰਧਿਤ ਹਨ ਜਦ ਕੇ 141 ਕੇਸ ਦੂਜੀਆ ਸਿਹਤ ਸੰਸਥਵਾਂ ਦੇ।

Advertisements

ਇਸ ਤੋ ਇਲਾਵਾ 4 ਮੌਤਾਂ (1) 64 ਸਾਲਾ ਔਰਤ ਸਰੋਜ ਰਾਣੀ ਵਾਸੀ ਘੁੱਕਰਵਾਲ ਦੀ ਮਹੋਨ ਦੇਈ ਹਸਪਤਾਲ ਵਿਖੇ ਹੋਈ ਹੈ (2) 82 ਸਾਲਾ ਵਿਜੈ ਕੁਮਾਰ ਵਾਸੀ ਜਗਤਾਪੁਰਾ ਨਿਜੀ ਹਸਪਤਲਾ ਜਲੰਧਰ ਵਿਖੇ ਹੋਈ ਹੈ,  (3) ਰਾਜ ਕੁਮਾਰ 54 ਸਾਲਾ ਦੀ ਮੌਤ  ਨਿਜੀ ਹਸਪਤਾਲ  ਜਲੰਧਰ ਵਿਖੇ ਹੋਈ ਹੈ (4 ) 74 ਸਾਲਾ ਟਾਹਿਲ ਸਿੰਘ ਵਾਸੀ ਡਗਾਣਾ ਜੋਹਲ ਹਸਪਤਾਲ ਜਲੰਧਰ ਵਿਖੇ ਹੋਈ ਹੈ .ਇਹ ਚਾਰੇ ਮਰੀਜ ਕੋਰੋਨਾ ਪਾਜੇਟਿਵ ਸਨ।

ਜਿਲੇ ਸਿਵਲ ਸਰਜਨ ਨੇ ਫੀਲਡ ਵਿਚ ਕੰਮ ਕਰ ਰਹੇ ਡਾਕਟਰ, ਨਰਸਿੰਜ, ਮਲਟੀਪਰਪਜ ਫੀਮੇਲ ਅਤੇ ਮੇਲ  ਵਰਕਰ ਹੋਰ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਇਸੇ ਤਰਾਂ ਉਹ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਇਗੇ ਰਹਿਣਗੇ ।  ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਰੀਜਾਂ ਦੀ ਦੇਖ ਭਾਲ ਅਤੇ ਇਲਾਜ ਲਈ ਆਕਸੀਜਨ , ਐਕਸਰੇ , ਤੇ ਟੈਸਟਾਂ ਦੀ ਸਹੂਲਤਾਂ ਹੈ ਅਤੇ ਸਰਕਾਰ ਵੱਲੋ ਕੋਵਿਡ ਮਰੀਜਾਂ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁੱਫਤ ਕੀਤਾ ਜਾਦਾ ਹੈ ।

LEAVE A REPLY

Please enter your comment!
Please enter your name here