ਸ਼ਾਂਤੀ ਬਰਕਰਾਰ ਰੱਖਣ ਲਈ ਜਿਲਾ ਮੈਜਿਸਟ੍ਰੇਟ ਨੇ 26 ਸਤੰਬਰ ਤੱਕ ਅਸਲਾ/ਹਥਿਆਰ ਲੈ ਜਾਣ ‘ਤੇ ਲਗਾਈ ਪਾਬੰਦੀ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਮੈਜਿਸਟ੍ਰੇਟ ਪਠਾਨਕੋਟ ਸੰਯਮ ਅਗਰਵਾਲ ਵੱਲੋਂ ਜ਼ਿਲੇ ਵਿੱਚ ਧਾਰਾ 144 ਅਧੀਨ 24 ਸਤੰਬਰ 2020 ਤੋਂ 26 ਸਤੰਬਰ 2020 ਤੱਕ ਕਿਸੇ ਵੀ ਪ੍ਰਕਾਰ ਦਾ ਅਸਲਾ ਜਾਂ ਹਥਿਆਰ ਲੈ ਕੇ ਚੱਲਣ ਤੇ ਮੁਕੰਮਲ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ।

Advertisements

ਜਿਲਾ ਮੈਜਿਸਟ੍ਰੇਟ ਸੰਯਮ ਅਗਰਵਾਲ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਉਪਰੋਕਤ ਨਿਰਧਾਰਤ ਸਮੇਂ ਵਿੱਚ ਪੰਜਾਬ ਬੰਦ ਦੋਰਾਨ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਭਾਰੀ ਇਕੱਠ ਕੀਤੇ ਜਾਣ ਦੀ ਸੰਭਾਵਨਾ ਹੈ ਜਿਸ ਦੇ ਚਲਦਿਆਂ ਅਮਨ ਅਮਾਨ ਦੀ ਸਥਿਤੀ ਨੂੰ ਬਰਕਰਾਰ ਰੱਖਦਿਆਂ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਜਾਰੀ ਅਡਵਾਈਜਰੀ ਦੇ ਸਨਮੁੱਖ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਮਿਤੀ 24 ਸਤੰਬਰ 2020 ਨੂੰ ਸਵੇਰੇ 5 ਵਜੇਂ ਤੋਂ ਲੈ ਕੇ 26 ਸਤੰਬਰ 2020 ਰਾਤ 12 ਵਜੇ ਤੱਕ ਕਿਸੇ ਵੀ ਵਿਅਕਤੀ ਕੋਲ ਕਿਸੇ ਵੀ ਪ੍ਰਕਾਰ ਦਾ ਲਾਇਸੈਂਸੀ ਹਥਿਆਰ ਨਾ ਹੋਵੇ ਉਹ ਉਕਤ ਨਿਰਧਾਰਤ ਸਮੇਂ ਦੋਰਾਨ ਘਰ ਤੋਂ ਅਪਣਾ ਹਥਿਆਰ ਲੈ ਕੇ ਜਿਲਾ ਪਠਾਨਕੋਟ ਦੀ ਹਦੂਦ ਅੰਦਰ ਆ ਜਾ ਨਹੀਂ ਸਕੇਗਾ।

ਇਹ ਹੁਕਮ ਭਾਰਤੀ ਸੈਨਾ , ਪੰਜਾਬ ਪੁਲਿਸ ਦੇ ਜਵਾਨਾਂ, ਏਅਰ ਫੋਰਸ ਸੈਨਾ, ਪੈਰਾ ਮਿਲਟਰੀ ਫੋਰਸਿਜ , ਪੋਸਕੋ ਦੇ ਜਵਾਨਾਂ , ਜੀ.ਆਰ.ਪੀ. ਜਵਾਨਾਂ ਅਤੇ ਵੱਖ ਵੱਖ ਬੈਂਕਾਂ/ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਸੁਰੱਖਿਆ ਕਾਮਿਆਂ ਤੇ ਲਾਗੂ ਨਹੀਂ ਹੋਣਗੇ।

LEAVE A REPLY

Please enter your comment!
Please enter your name here