ਐਸ. ਸੀ. ਕਮਿਸ਼ਨ ਦੇ ਮੈਂਬਰਾਂ ਨੇ ਕੀਤਾ ਪਿੰਡ ਭਵਾਨੀਪੁਰ ਦਾ ਦੌਰਾ, ਗੰਦੇ ਪਾਣੀ ਦੀ ਸਮੱਸਿਆ ਦੇ ਹੱਲ਼ ਲਈ ਦਿੱਤੇ ਨੁਕਤੇ

ਗੜਸ਼ੰਕਰ/ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨੇੜਲੇ ਪਿੰਡ ਭਵਾਨੀਪੁਰ ਵਿੱਚ ਐਸ. ਸੀ. ਆਬਾਦੀ ਲਾਗੇ ਛੱਪੜ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰਾਂ ਨੇ ਮੌਕੇ ਦਾ ਜਾਇਜਾ ਲੈਣ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਤਿੰਨ ਨੁਕਤੇ ਦਿੰਦਿਆਂ ਸਮੱਸਿਆ ਦਾ ਹੱਲ ਕਰਕੇ ਕਮਿਸ਼ਨ ਨੂੰ ਇੱਕ ਮਹੀਨੇ ਦੇ ਅੰਦਰ ਰਿਪੋਰਟ ਦੇਣ ਦੀ ਹਦਾਇਤ ਕੀਤੀ।

Advertisements

ਪਿੰਡ ਭਵਾਨੀਪੁਰ ਦੇ ਦੌਰੇ ਦੌਰਾਨ ਐਸ. ਸੀ. ਕਮਿਸ਼ਨ ਦੇ ਮੈਂਬਰ ਗਿਆਨ ਚੰਦ ਅਤੇ ਪ੍ਰਭਦਿਆਲ ਨੇ ਦੱਸਿਆ ਕਿ ਕਮਿਸ਼ਨ ਦੀ ਚੇਅਰਪਰਸਨ ਮੈਡਮ ਤਜਿੰਦਰ ਕੌਰ (ਰਿਟਾ. ਆਈ. ਏ. ਐਸ.) ਦੇ ਹੁਕਮਾਂ ਉੱਤੇ ਉਹਨਾਂ ਵੱਲੋਂ ਪਿੰਡ ਪਹੁੰਚ ਕੇ ਮੌਕਾ ਦੇਖਿਆ ਗਿਆ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਮਿਲੀ ਸ਼ਿਕਾਇਤ ਵਿਚ ਮੰਗ ਕੀਤੀ ਗਈ ਸੀ ਕਿ ਮੁਹੱਲੇ ਦੇ ਵਿਚਕਾਰ ਪੈਂਦੇ ਛੱਪੜ ਦਾ ਪਾਣੀ ਬਹੁਤ ਗੰਦਾ, ਬਦਬੂਦਾਰ ਅਤੇ ਬਿਮਾਰੀਆਂ ਫੈਲਾਉਣ ਵਾਲਾ ਹੈ, ਜਿਸ ਦੀ ਯੋਗ ਨਿਕਾਸੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਂਦਿਆਂ ਪਿੰਡ ਵਾਸੀਆਂ ਨੂੰ ਨਿਜ਼ਾਤ ਦਿਵਾਈ ਜਾਵੇ। ਕਮਿਸ਼ਨ ਮੈਂਬਰ ਗਿਆਨ ਚੰਦ ਨੇ ਦੱਸਿਆ ਕਿ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਸੰਬੰਧਿਤ ਅਧਿਕਾਰੀਆਂ ਪਾਸੋਂ ਰਿਪੋਰਟ ਮੰਗੀ ਗਈ ਸੀ ਜੋ ਕਿ ਬੀ. ਡੀ. ਪੀ. ਓ. ਵੱਲੋਂ ਭੇਜੀ ਗਈ ਸੀ, ਜਿਸ ਤੋਂ ਸੰਬੰਧਿਤ ਧਿਰ ਸੰਤੁਸ਼ਟ ਨਹੀਂ ਸੀ ਅਤੇ ਕਮਿਸ਼ਨ ਵੱਲੋਂ ਮੌਕਾ ਦੇਖਣ ਦਾ ਫੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਮੌਕੇ ‘ਤੇ ਸੰਬੰਧਿਤ ਅਧਿਕਾਰੀਆਂ ਅਤੇ ਪਿੰਡ ਵਾਸੀਆਂ ਨੂੰ ਸੁਣਨ ਉਪਰੰਤ ਸਮੱਸਿਆ ਦੇ ਹੱਲ ਲਈ ਤਿੰਨ ਨੁਕਤੇ ਦਿੰਦਿਆਂ ਬੀ. ਡੀ. ਪੀ. ਓ. ਨੂੰ ਆਦੇਸ਼ ਦਿੱਤੇ ਗਏ ਕਿ ਨੁਕਤਿਆਂ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਕਮਿਸ਼ਨ ਨੂੰ ਇੱਕ ਮਹੀਨੇ ਵਿੱਚ ਰਿਪੋਰਟ ਭੇਜੀ ਜਾਵੇ।

LEAVE A REPLY

Please enter your comment!
Please enter your name here