ਜਿਲੇ ਵਿੱਚ 84 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 4312, 3 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 921 ਨਵੇਂ ਸੈਂਪਲ ਲੈਣ ਨਾਲ ਅਤੇ 1368 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 84 ਨਵੇਂ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4312 ਹੋ ਗਈ ਹੈ । ਸਿਵਲ ਸਰਜਨ ਨੇ ਦਸਿੱਆ ਕਿ ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 99130 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  93641 ਸੈਪਲ  ਨੈਗਟਿਵ,  ਜਦਕਿ 1582 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 140 ਹੈ । ਐਕਟਿਵ ਕੇਸਾ ਦੀ ਗਿਣਤੀ 678  ਹੈ ਅਤੇ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 3494 ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾ ਹੁਸ਼ਿਆਰਪੁਰ ਵਿੱਚ 84 ਪਾਜੇਟਿਵ ਕੇਸ ਨਵੇਂ ਹਨ । ਹੁਸ਼ਿਆਰਪੁਰ ਸ਼ਹਿਰ ਨਾਲ 14 ਕੇਸ ਸਬੰਧਿਤ ਹਨ ਜਦਕਿ 70 ਕੇਸ ਦੂਜੀਆਂ ਸਿਹਤ ਸੰਸਥਵਾਂ ਦੇ ਨਾਲ ਸਬੰਧਿਤ ਹਨ  । ਜਿਲੇ ਵਿੱਚ ਤਿੰਨ ਮੌਤ (1) 54 ਸਾਲਾ ਵਿਆਕਤੀ ਵਾਸੀ ਮਹਿਲਾਂ ਵਾਲੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ , (2) 24 ਸਾਲਾ ਔਰਤ ਵਾਸੀ ਭਵਨੋਰ ਮੌਤ ਪੀ. ਜੀ. ਆਈ. ਚੰਡੀਗੜ (3) 61 ਸਾਲਾ ਵਿਅਕਤੀ ਵਾਸੀ ਅਦਰਸ਼ ਨਗਰ ਹੁਸ਼ਿਆਰਪੁਰ ਮੌਤ ਸਿਵਲ ਹਸਪਤਾਲ ਚੰਡੀਗੜ । ਇਹ ਤਿਨੋਂ ਮਰੀਜਾ ਕੋਰੋਨਾ ਪਾਜੇਟਿਵ ਸੀ । ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਾਦਿਆ ਕਿਹਾ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।  

LEAVE A REPLY

Please enter your comment!
Please enter your name here