ਸਿਵਲ ਸਰਜਨ ਦੇ 11 ਮੁਲਾਜ਼ਮਾਂ ਨੂੰ ਵਿਦਾਇਗੀ ਮੌਕੇ ਤੇ ਕੀਤਾ ਗਿਆ ਸਨਮਾਨਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇਸ ਸਾਲ ਦੇ ਸ਼ੁਰੂ ਵਿੱਚ ਕਰੋਨਾ ਮਹਾਂਮਾਰੀ ਦੇ ਪੂਰੇ ਵਿਸ਼ਵ ਵਿੱਚ ਪੈਰ ਪਸਾਰਨ ਕਾਰਨ ਸਿਹਤ ਵਿਭਾਗ ਨੂੰ ਸਰਕਾਰ ਵੱਲੋ ਦਿੱਤੀਆਂ ਗਈਆ ਜਿਮੇਵਾਰੀਆਂ ਕਾਰਨ ਮਾਰਚ 2020 ਤੋਂ ਸੇਵਾ ਮੁੱਕਤ ਹੋਣ ਵਾਲੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਨੂੰ 30 ਸਤੰਬਰ ਤੱਕ ਵਧਾਇਆ ਗਿਆ ਸੀ ਅਤੇ ਇਸ ਮਹਾਂਮਾਰੀ ਦੋਰਾਨ ਆਪਣੀਆਂ ਸੇਵਾਵਾਂ ਨਿਭਾਉਦੇ ਹੋਏ ਦਫਤਰ ਸਿਵਲ ਸਰਜਨ ਦੇ 11 ਮੁਲਾਜਮਾਂ ਨੂੰ ਅੱਜ ਵਿਦਾਇਗੀ ਮੋਕੇ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।

Advertisements

ਸਿਹਤ ਵਿਭਾਗ ਦੇ ਗੁਰਜੀਸ਼ ਕੋਰ ਡਿਪਟੀ ਮਾਸ ਮੀਡੀਆ ਅਫਸਰ , ਸੁਖਜਿੰਦਰ ਕੋਰ ਸੁਪਰਡੈਟ , ਸ਼ੁਮਨ ਲਤਾ ਸੀਨੀਅਰ ਅਸਿਟੈਟ , ਕ੍ਰਿਸ਼ਨ ਕੋਰ ਸੀਨੀਅਰ ਐਸਿਟੈਟ , ਪਰਮਜੀਤ ਕੋਰ ਐਲ. ਐਚ. ਵੀ. , ਪਰਮਿੰਦਰ ਸਿੰਘ ਚੀਫ ਫਾਰਮੇਸੀ ਅਫਸਰ , ਸੁਰਿੰਦਰ ਵਾਲੀਆਂ ਐਲਐਚਵੀ , ਅਸ਼ੋਕ ਕੁਮਾਰ , ਕਰਨੈਲ ਸਿੰਘ ਫੀਲਡ ਵਰਕਰ , ਧਰਮਪਾਲ ਫੀਲਡ ਵਰਕਰ ਅਤੇ ਆਸ਼ਾ ਰਾਣੀ ਨੂੰ ਦਫਤਰ ਸਿਵਲ ਸਰਜਨ ਸਟਾਫ ਵੱਲੋ ਸਨਮਾਨ ਚਿੰਨ ਦੇ ਕੇ ਅਤੇ ਤੋਹਫੇ ਦੇ ਕੇ ਵਿਭਾਗ ਤੋ ਵਿਦਾ ਕੀਤਾ ।ਇਸ ਮੋਕੇ ਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਸਿਹਤ ਵਿਭਾਗ ਤੋ ਅਪਣੀਆ ਵੱਡਮੁਲੀਆਂ ਸੇਵਾਵਾਂ ਦੇ ਕੇ ਸੇਵਾ ਮੁੱਕਤ ਹੋਣ ਵਾਲੇ ਕਰਮਚਾਰੀਆਂ ਨੂੰ ਮੁਬਾਰਿਕ ਬਾਦ ਦਿੰਦੇ ਹੋਏ ਭਵਿੱਖ ਵਿੱਚ ਤੰਦਰੁਸਤੀ ਦੀ ਕਾਮਨਾ ਕੀਤੀ ।

ਇਸ ਮੋਕੇ ਤੇ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਰਜਿੰਦਰ ਰਾਜ , ਡਾ ਗੁਰਦੀਪ ਸਿੰਘ ਕਪੂਰ, ਮਹੰਮਦ ਆਸਿਫ , ਬਸੰਤ ਕੁਮਾਰ ਹੈਲਥ ਇਨੰਸਪੈਕਟਰ ਤੇ ਹੋਰ ਹਾਜਰ ਸਨ ।

LEAVE A REPLY

Please enter your comment!
Please enter your name here