ਪਠਾਨਕੋਟ: ਮਿਸ਼ਨ ਫਤਿਹ ਦੀ ਹਦਾਇਤਾਂ ਤੇ ਅਮਲ ਕਰਕੇ ਜਿਲੇ ਨੂੰ ਬਣਾਇਆ ਜਾ ਸਕਦਾ ਕਰੋਨਾ ਮੁਕਤ: ਵਿੱਜ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕਦਾ ਹੈ । ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਹਿਕ ਹਲਕਾ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਹਿਯੋਗ ਕਰਾਂਗੇ ਤਾ ਜਲਦੀ ਹੀ ਇਸ ਕਰੋਨਾ ਮਹਾਂਮਾਰੀ ਖਤਮ ਕੀਤਾ ਜਾ ਸਕਦਾ ਹੈ।

Advertisements

ਜਾਣਕਾਰੀ ਦਿੰਦਿਆਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਸ ਸਮੇਂ ਕਰੋਨਾ ਮਹਾਂਮਾਰੀ ਪੂਰੀ ਤਰਾਂ ਨਾਲ ਪੈਰ ਪਸਾਰ ਚੁੱਕੀ ਹੈ ਅਤੇ ਅਜਿਹੀ ਸਥਿਤੀ ਵਿੱਚ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਮਿਲ ਕੇ ਸਹਿਯੋਗ ਕਰੀਏ। ਉਹਨਾਂ ਕਿਹਾ ਕਿ ਸਾਰੇ ਲੋਕਾਂ ਅੱਗੇ ਅਪੀਲ ਹੈ ਕਿ ਅਗਰ ਕਿਸੇ ਨੂੰ ਕਰੋਨਾ ਲੱਛਣ ਨਜਰ ਆਉਂਦੇ ਹਨ ਤਾਂ ਸਰਕਾਰੀ ਹਸਪਤਾਲ ਵਿੱਚ ਪਹੁੰਚ ਕੇ ਕਰੋਨਾ ਟੈਸਟ ਜਰੂਰ ਕਰਵਾਓ ਤਾਂ ਜੋ ਕਰੋਨਾ ਵਾਈਰਸ ਦੀ ਲੜ•ੀ ਨੂੰ ਤੋੜਿਆ ਜਾ ਸਕੇ ਅਤੇ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜਿੱਥੇ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਤਾਂ ਜੋ ਲੋਕ ਜਾਗਰੁਕ ਹੋ ਸਕਣ ਇਸ ਦੇ ਨਾਲ ਹੀ ਹੁਣ ਪੰਜਾਬ ਸਰਕਾਰ ਵੱਲੋਂ ਕਰੋਨਾ ਪਾਜੀਟਿਵ ਮਰੀਜਾਂ ਨੂੰ ਘਰਾਂ ਅੰਦਰ ਕੋਰਿਨਟਾਈਨ ਕੀਤੇ ਜਾਣ ਲਈ ਕਰੋਨਾ ਫਤਿਹ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਘਰਾਂ ਵਿੱਚ ਕੋਰਿਨਟਾਈਨ ਕੀਤੇ ਲੋਕਾਂ ਨੂੰ ਕਰੋਨਾ ਨਾਲ ਲੜਨ ਲਈ ਜਰੂਰੀ ਦਵਾਈਆਂ , ਸਟੀਮਰ, ਡਿਜੀਟਲ ਥਰਮਾਮੀਟਰ, ਪਲਸ ਮੀਟਰ ਆਦਿ ਮੂਹੇਈਆ ਹੋ ਸਕੇ।

LEAVE A REPLY

Please enter your comment!
Please enter your name here