ਕਪਿਲਾ ਪਰਿਵਾਰ ਨੇ ਗਊਸ਼ਾਲਾ ਦੀ ਉਸਾਰੀ ਲਈ ਭੇਂਟ ਕੀਤੇ 51000 ਰੁਪਏ

ਹਰਿਆਣਾ(ਦ ਸਟੈਲਰ ਨਿਊਜ਼)। ਕਸਬਾ ਹਰਿਆਣਾ ਵਿਖੇ ਬੇਸਹਾਰਾ ਗਊਵੰਸ਼ ਲਈ ਉਸਾਰੀ ਅਧੀਨ ਗਊਸ਼ਾਲਾ ਲਈ ਦਾਨੀ ਸਜਣਾ ਵੱਲੋਂ ਲਗਾਤਾਰ ਸਹਿਯੋਗ ਸਹਾਇਤਾ ਪ੍ਰਾਪਤ ਹੋ ਰਹੀ ਹੈ। ਜਿਸ ਸੰਬੰਧ ਵਿਚ ਕਸਬਾ ਹਰਿਆਣਾ ਦੇ ਮੂਲ ਵਾਸੀ ਬਲਬੀਰ ਕਪਿਲਾ ਅਤੇ ਉਨਾਂ ਦੇ ਪੁੱਤਰ ਗਿਤੇਸ਼ ਕਪਿਲਾ ਜੋ ਅੱਜ ਕੱਲ ਪਰਿਵਾਰ ਸਮੇਤ ਕਨੈਡਾ ਵਿਖੇ ਬਸੇ ਹੋਏ ਹਨ ਵੱਲੋਂ ਲੰਬੜਦਾਰ ਅਤੇ ਪਾਰਸ਼ਦ ਦੀਪਕ ਪ੍ਰਭਾਕਰ ਦੇ ਹੱਥੀ 51000/-ਰੁਪਏ ਗਊਸ਼ਾਲਾ ਦੀ ਉਸਾਰੀ ਲਈ ਭੇਜੇ ਗਏ।

Advertisements

ਇਸ ਮੌਕੇ ਤੇ ਐਮ.ਪੀ ਸ਼ਰਮਾ ਨੇ ਵੀ ਯੋਗਸ਼ਿਕਸ਼ਕ ਯਸ਼ਵੰਤ ਸ਼ਰਮਾ ਦੇ ਪੁੱਤਰ ਡਾ. ਰਾਜੇਸ਼ ਮੋਦਗਿਲ (ਯੂ.ਐਸ.ਏ) ਵੱਲੋਂ ਭੇਜੀ ਗਈ 21000/-ਰੁਪਏ ਦੀ ਰਾਸ਼ੀ ਵੀ ਗਊਸ਼ਾਲਾ ਪ੍ਰਬੰਧਕ ਕਮੇਟੀ ਨੂੰ ਭੇਂਟ ਕਿੱਤੀ। ਭਾਰਤ ਵਿਕਾਸ ਪ੍ਰੀਸ਼ਦ ਹਰਿਆਣਾ ਐਨ.ਜੀ.ਓ ਪ੍ਰਮੁੱਖ ਵੱਲੋ ਵੱਖ-ਵੱਖ ਦਾਨੀ ਸੱਜਣਾਂ ਤੋਂ ਇਕੱਤਰ ਕਿੱਤੀ ਗਈ ਰਾਸ਼ੀ ਪ੍ਰਬੰਧਕ ਕਮੇਟੀ ਨੂੰ ਭੇਂਟ ਕਿੱਤੀ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਿੱਤਾ। ਇਸ ਮੌਕੇ ਤੇ ਦੀਪਕ ਪ੍ਰਭਾਕਰ, ਪ੍ਰਦੀਪ ਪ੍ਰਭਾਕਰ, ਨਕੁੱਲ ਦੇਵ, ਐਮ.ਪੀ ਸ਼ਰਮਾ, ਰਮਨ ਕਾਲੀ, ਵਿਨੋਦ ਠਾਕੁਰ ਪ੍ਰਧਾਨ ਕਰਨੀ ਸੈਨਾ, ਅਜੇ ਚੋਪੜਾ, ਰਾਜੂ, ਵਿੱਕੀ, ਰਾਜੇਸ਼, ਮੁਕੇਸ਼, ਯੋਗ ਪ੍ਰਸ਼ਿਕਸ਼ਕ ਕਰਨ ਕੁਮਾਰ, ਪੰਡਤ ਜਗਦੀਸ਼ ਸ਼ਰਮਾ, ਹਿਮਾਂਸ਼ੂ, ਪਵਨ ਵਸ਼ਿਸ਼ਟ, ਦੀਪਕ ਗੁਲੇਰੀਆਂ, ਭਰਤ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here