ਸੰਜੇ ਸ਼ਰਮਾ ਨਾਲ ਖੜੀ ਹੋਈ ਨਾਰੀ ਸ਼ਕਤੀ, ਕੀਤੀ ਭੁੱਖ ਹੜਤਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭੁੱਖ ਹੜਤਾਲ ਨੂੰ ਉਦੋਂ ਹੋਰ ਬਲ ਮਿਲਿਆ ਜੱਦੋਂ ਮੁਹੱਲੇ ਦੀ ਨਾਰੀ ਸ਼ਕਤੀ ਵਿੱਚੋਂ ਸੁੱਖਵਿੰਦਰ ਕੌਰ ਨੇ ਮੁਹੱਲੇ ਦੀ ਅਗਵਾਈ ਵਿੱਚ ਭੁੱਖ ਹੜਤਾਲ ਤੇ ਬੈਠੇ ਅਤੇ ਉਹਨਾਂ ਕਿਹਾ ਕਿ ਅੱਜ ਅਸੀਂ ਨਾਰੀ ਸ਼ਕਤੀ ਪੂਰਾ ਜ਼ੋਰ-ਸ਼ੋਰ ਨਾਲ ਇਸ ਭੁੱਖ ਹੜਤਾਲ ਦਾ ਸਮਰੱਥਨ ਕਰਦੇ ਹਾਂ। ਉਹਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਸ ਗੱਲ ਵੱਲ ਧਿਆਨ ਦੇਣ ਚਾਹੀਦਾ ਸੀ, ਪਰ ਜਦੋਂ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਮੁਹੱਲੇ ਦੇ ਨੌਜਵਾਨ ਵੀਰ ਸੰਜੇ ਸ਼ਰਮਾ ਨੇ ਭੁੱਖ ਹੜਤਾਲ ਸ਼ੁਰੂ ਕੀਤੀ।

Advertisements

ਫਿਰ ਇਸ ਭੁੱਖ ਹੜਤਾਲ ਨੂੰ ਮੁਹੱਲੇ ਵਾਸੀਆਂ ਦਾ ਪੂਰਾ ਹੁੰਗਾਰਾ ਮਿਲਿਆ। ਇਸ ਮੌਕੇ ਤੇ ਸੰਜੇ ਸ਼ਰਮਾ ਨੇ ਕਿਹਾ ਕਿ  ਐਕਸਈਐਨ  ਹਰਪ੍ਰੀਤ ਸਿੰਘ ਅਤੇ ਐੱਸਈ ਰਣਜੀਤ ਸਿੰਘ ਨੇ ਜੋ ਕੱਲ ਆਸ਼ਵਾਸਨ ਦਿੱਤਾ ਸੀ ਕਿ ਵਰਕ ਆਰਡਰ ਜਾਰੀ ਕਰਕੇ ਆਪ ਨੂੰ ਦੱਸ ਦਿੱਤਾ ਜਾਵੇਗਾ। ਪਰ ਹੁਣ ਤੱਕ ਨਗਰ ਨਿਗਮ ਹੁਸ਼ਿਆਰਪੁਰ ਤੇ ਪ੍ਰਸ਼ਾਸਨ ਵਲੋਂ ਸਾਨੂੰ ਕੋਈ ਲਿਖਤੀ ਰੂਪ ਵਿੱਚ ਆਰਡਰ ਕਾਪੀ ਨਹੀਂ ਭੇਜੀ ਗਈ। ਜੱਦੋਂ ਤੱਕ ਸਾਨੂੰ ਲਿਖਤੀ ਰੂਪ ਵਿੱਚ ਵਰਕ ਆਰਡਰ ਦੀ ਕਾਪੀ ਨਹੀਂ ਮਿਲਦੀ, ਭੁੱਖ ਹੜਤਾਲ ਇਸੀ ਤਰਾਂ ਜਾਰੀ ਰਹੇਗੀ।

ਇਸ ਮੌਕੇ ਤੇ ਅੰਮ੍ਰਿਤ ਪਾਲ ਸਿੰਘ, ਵਾਮ ਦੇਵ ਬਾਲੀ, ਮੰਗਤ ਰਾਮ ਜੀ, ਪੀ ਕੇ ਸ਼ਰਮਾ, ਸਰਦਾਰ ਗੁਰਮੁੱਖ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਦੇਸਰਾਜ, ਸਰਦਾਰ ਹਰਜਾਪ ਸਿੰਘ, ਰਾਮ ਪ੍ਰਕਾਸ਼, ਮਨਿੰਦਰ ਸਿੰਘ, ਡਾਕਟਰ ਸਤਿਯਮ, ਰਾਵਿੰਦਰ ਕੌਰ, ਨੀਰੂ, ਰਾਜਨ ਕੁਮਾਰੀ, ਦਲਬੀਰ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਬਲਵਿੰਦਰ ਕੌਰ ਅਮਰਜੀਤ ਕੌਰ, ਮਮਤਾ ਰਾਣੀ ਬਾਕੀ ਭਾਰੀ ਤਾਦਾਦ ਵਿੱਚ ਮੌਜੂਦਾ ਸੀ।

LEAVE A REPLY

Please enter your comment!
Please enter your name here