ਸਿੱਖਿਆ ਮੰਤਰੀ ਤੇ ਪਟਿਆਲਾ ਪ੍ਰਸਾਸ਼ਨ ਦੀ ਵਾਅਦਾ ਖਿਲਾਫੀ ਵਿਰੁੱਧ 7 ਨਵੰਬਰ ਨੂੰ ਪਟਿਆਲਾ ਗਰਜਣਗੇ ਦਫਤਰੀ ਮੁਲਾਜ਼ਮ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਰਮਚਾਰੀਆ ਵੱਲੋਂ ਸਿੱਖਿਆ ਮੰਤਰੀ ਅਤੇ ਪਟਿਆਲਾ ਪ੍ਰਸਾਸ਼ਨ ਵੱਲੋਂ ਵਾਅਦਾ ਖਿਲਾਫੀ ਕਰਨ ਤੇ ਸਘੰਰਸ਼ ਦਾ ਐਲਾਨ ਕਰ ਦਿੱਤਾ ਹੈ। ਬੀਤੇ ਦਿਨੀ ਕਰਮਚਾਰੀਆਂ ਵੱਲੋਂ ਲੁਧਿਆਣਾ ਵਿਖ ਸੂਬਾ ਪੱਧਰੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ। ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਵੀ ਤਕਰੀਬਨ ਢਾਈ ਸਾਲਾਂ ਦੋਰਾਨ ਸਿੱਖਿਆ ਮੰਤਰੀ ਵਿਜ ਇੰਦਰ ਸਿੰਗਲਾ ਨਾਲ ਅਣਗਿਣਤ ਮੀਟਿੰਗ ਹੋਈਆ ਹਨ ਜਿਸ ਵਿਚ ਹਰ ਵਾਰ ਉਨਾਂ ਵੱਲੋਂ ਕਿਹਾ ਗਿਆ ਕਿ ਅਸੀ ਤੁਹਾਨੁੰ ਪੱਕਾ ਕਰਨ ਲਈ ਕਾਰਵਾਈ ਕਰ ਰਹੇ ਹਾਂ ਅਤੇ ਅਗਲ਼ੀ ਕੈਬਿਨਟ ਮੀਟਿੰਗ ਵਿਚ ਤੁਹਾਨੂੰ ਪੱਕਾ ਕਰਨ ਦਿੱਤਾ ਜਾਵੇਗਾ।

Advertisements

ਪਰ ਸਿੱਖਿਆ ਮੰਤਰੀ ਦੇ ਇਹ ਲਾਰੇ ਸੁਣਦੇ ਸੁਣਦੇ ਢਾਈ ਸਾਲ ਬੀਤ ਗਏ ਹਨ। ਆਗੂਆ ਨੇ ਕਿਹਾ ਕਿ ਦਫਤਰੀ ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਨੂੰ ਡਿਗਰੀਆ ਮੋੜਨ ਸਬੰਧੀ 10 ਅਕਤੂਬਰ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਰੱਖੀ ਗਈ ਜਿਸ ਦੋਰਾਨ ਪਟਿਆਲਾ ਪ੍ਰਸਾਸ਼ਨ ਵੱਲੋਂ 21 ਅਕਤੂਬਰ 2020 ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਾ ਲਿਖਤੀ ਸਮਾਂ ਦਿੱਤਾ ਸੀ ਪਰ 21 ਅਕਤੂਬਰ ਨੂੰ ਮੀਟਿੰਗ ਨਹੀ ਕਰਵਾਈ ਗਈ ਜਿਸ ਕਰਕੇ ਮੁਲਾਜ਼ਮ ਪਟਿਆਲਾ ਪ੍ਰਸਾਸ਼ਨ ਅਤੇ ਸਿੱਖਿਆ ਮੰਤਰੀ ਦੇ ਰਵੱਈਏ ਤੋਂ ਖਫਾ ਹਨ ਅਤੇ ਮੁਲਾਜ਼ਮਾਂ ਵੱਲੋਂ ਮੁੜ ਐਲਾਨ ਕਰ ਦਿੱਤਾ ਗਿਆ ਹੈ ਕਿ 7 ਨਵੰਬਰ ਨੂੰ ਸਰਵ ਸਿੱਖਿਆ ਅਭਿਆਨ/ਮਿਡ ਡੇ ਮੀਲ ਦਫਤਰੀ ਕਰਮਚਾਰੀ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਸਿੱਖਿਆ ਮੰਤਰੀ ਦੇ ਘਰ ਪੁੱਜਣਗੇ ਅਤੇ ਆਪਣੀਆ ਡਿਗਰੀਆ ਸਿੱਖਿਆ ਮੰਤਰੀ ਨੂੰ ਮੋੜਨਗੇ ਕਿਉਕਿ ਇਹ ਡਿਗਰੀਆ ਮੁਲਾਜ਼ਮਾਂ ਦੇ ਤਾਂ ਕਿਸੇ ਕੰਮ ਨਹੀ ਆ ਰਹੀਆ ਹਨ।

ਆਗੂਆ ਨੇ ਕਿਹਾ ਕਿ ਪਟਿਆਲਾ ਦੀ 7 ਨਵੰਬਰ ਦੀ ਰੈਲੀ ਵਿਚ ਜ਼ਿਲਾ ਹੁਸ਼ਿਆਰਪੁਰ ਦੇ ਵੱਡੀ ਗਿਣਤੀ ਵਿਚ ਮੈਂਬਰ ਪੁੱਜਣਗੇ। ਇਸ ਮੋਕੇ ਤੇ  ਦਿਲਬਾਗ ਸਿੰਘ, ਚੇਤਨ ਸ਼ਰਮਾ, ਗੋਪਾਲ ਕ੍ਰਿਸ਼ਨ, ਅੰਕੁਰ ਸ਼ਰਮਾ, ਵਰੁਨ ਜੈਨ, ਸਰਬਜੀਤ, ਕੰਚਨ ਬਾਲਾ, ਵੰਦਨਾ, ਸੁਖਦੀਪ ਕੋਰ, ਦਵਿੰਦਰ ਕੋਰ, ਤਮੰਨਾ, ਅਨਿਤ, ਨਿਰਮਲਾ ਦੇਵੀ, ਰਿੰਕੀ, ਸੁਰਿੰਦਰ ਕੁਮਾਰ, ਰਕੇਸ਼ ਹਾਜਿਰ ਸਨ।

LEAVE A REPLY

Please enter your comment!
Please enter your name here