11 ਤੋਂ 14 ਨਵੰਬਰ ਤੱਕ ਟਰੱਕ ਯੂਨੀਅਨ ਗ੍ਰਾਉਂਡ ਪਠਾਨਕੋਟ ਵਿਖੇ ਲਗੇਗਾ ਦੀਵਾਲੀ ਮੇਲਾ: ਐਸਡੀਐਮ

ਪਠਾਨਕੋਟ(ਦ ਸਟੈਲਰ ਨਿਊਜ਼)। ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸੀ ਨੂੰ ਹੋਰ ਵਧਾਉਂਣ ਲਈ ਜਿਲਾ ਪ੍ਰਸ਼ਾਸਨ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਨਵੰਬਰ ਤੋਂ 14 ਨਵੰਬਰ ਤੱਕ ਦੀਵਾਲੀ ਮੇਲਾ-2020 ਲਗਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸਿਮਰਨਜੀਤ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਆਯੋਜਿਤ ਇੱਕ ਮੀਟਿੱਗ ਦੋਰਾਨ ਕੀਤਾ।

Advertisements

ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਸਿਮਰਨਜੀਤ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ ਨੇ ਕਿਹਾ ਕਿ ਜਿਲਾ ਪ੍ਰਸਾਸਨ ਵੱਲੋਂ ਲਗਾਏ ਜਾ ਰਹੇ ਇਸ ਦੀਵਾਲੀ ਮੇਲੇ ਵਿੱਚ ਪੰਜਾਬ ਰਾਜ ਦੇਹਾਤੀ ਅਜੀਵਿਕਾ ਮਿਸ਼ਨ ਪਠਾਨਕੋਟ ਵੱਲੋਂ 14 ਸਟਾਲ ਸੈਲਫ ਹੈਲਪ ਗਰੁਪਾਂ ਵੱਲੋਂ ਲਗਾਏ ਜਾਣਗੇ ਇਸ ਤੋਂ ਇਲਾਵਾ ਵਣ ਵਿਭਾਗ ਵੱਲੋਂ3 ਸਟਾਲ ਅਤੇ ਖੈਤੀ ਬਾੜੀ ਵਿਭਾਗ ਵੱਲੋਂ 1 ਸਟਾਲ ਲਗਾਇਆ ਜਾਵੇਗਾ। ਉਹਨਾਂ ਕਿਹਾ ਕਿ ਮੇਲੇ ਦੋਰਾਨ ਜਿਲੇ ਅੰਦਰ ਚਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ, ਸਹਿਦ, ਗੰਨੇ ਦਾ ਰਸ, ਮੋਮਬੱਤੀਆਂ,  ਸਬਜੀਆਂ, ਫਲ, ਘਰਾਂ ਨੂੰ ਸਜਾਉਂਣ ਲਈ ਹੋਰ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਜਾਣਗੇ। ਉਨਾਂ ਇਸ ਦੀਵਾਲੀ ਮੇਲੇ ਸਬੰਧੀ ਸਹਿਰ ਨਿਵਾਸੀਆਂ ਅਤੇ ਹੋਰ ਜਿਲਾ ਨਿਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਵਿੱਚ ਪਹੁੰਚ ਕੇ ਘਰਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਆਦਿ ਦੀ ਖਰੀਦ ਕਰੋ ਅਤੇ ਮੇਲੇ ਦਾ ਅਨੰਦ ਪ੍ਰਾਪਤ ਕਰੋਂ।

LEAVE A REPLY

Please enter your comment!
Please enter your name here