ਮੁਹੱਲਾ ਦਸ਼ਮੇਸ਼ ਨਗਰ ਘਰ ਤੇ ਟੁੱਟ ਕੇ ਡਿੱਗੀ 66 ਕੇ.ਵੀ ਲਾਇਨ ਦੀ ਤਾਰ, ਵੱਡਾ ਹਾਦਸਾ ਟਲਿਆ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮੁਹੱਲਾ ਦਸ਼ਮੇਸ਼ ਨਗਰ ਹੁਸ਼ਿਆਰਪੁਰ ਵਿਖੇ ਇੱਕ ਘਰ ਤੇ ਟੁੱਟ ਕੇ ਬਿਜਲੀ ਦੀ ਤਾਰ ਡਿੱਗ ਗਈ। ਗਰਿਮਤ ਇਹ ਰਹੀ ਕਿ ਘਰ ਦੇ ਸਾਰੇ ਮੈਂਬਰ ਘਰ ਦੇ ਅੰਦਰ ਹੋਣ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਪਰੰਤੂ ਮਾਲੀ ਨੁਕਸਾਨ ਦੀ ਆਸ਼ੰਕਾ ਹੈ ਕਿਉਂਕਿ ਬਿਜਲੀ ਦੀ 66 ਕੇ.ਵੀ ਤਾਰ ਘਰ ਦੇ ਅੰਦਰ ਖੜੀ ਗੱਡੀ ਦੇ ਉੱਪਰ ਵੀ ਡਿੱਗੀ ਹੈ। ਘਰ ਦੇ ਮਾਲਿਕ ਅਮਰੀਕ ਸਿੰਘ ਵਾਸੀ ਮੁਹੱਲਾ ਦਸ਼ੇਮਸ਼ ਨਗਰ ਗਲੀ ਨੰਬਰ 11 ਦੇ ਘਰ ਦੇ ਉੱਪਰ 66 ਕੇ.ਵੀ ਬਿਜਲੀ ਦੀ ਤਾਰ ਲੰਘਦੀ ਸੀ ਜੋਕਿ ਅੱਜ ਟੁੱਟ ਕੇ ਘਰ ਉੱਪਰ ਡਿੱਗ ਗਈ।

Advertisements

ਇਸ ਸਬੰਧੀ ਲਗਭਗ ਸ਼ਾਮ 5.30 ਵਜੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਫ਼ੋਨ ਕੀਤਾ ਪਰ ਕੋਈ ਵੀ ਸਾਰ ਲੈਣ ਨਹੀਂ ਆਇਆ। ਇਸ ਮੌਕੇ ਸਮਾਜ ਸੇਵੀ ਸੰਜੇ ਸ਼ਰਮਾ ਨੇ ਅਧਿਕਾਰੀਆਂ ਨਾਲ ਗੱਲ ਕਰਕੇ ਇਸ ਘਟਨਾ ਬਾਰੇ ਜਾਣੂ ਕਰਵਾ ਕੇ ਜਲਦੀ ਇਸ ਨੂੰ ਠੀਕ ਕਰਵਾਉਣ ਲਈ ਅਪੀਲ ਕੀਤੀ।

LEAVE A REPLY

Please enter your comment!
Please enter your name here