ਕਾਂਗਰਸੀ ਵਰਕਰਾਂ ਨੇ ਸਾਬਕਾ ਪ੍ਰਧਾਨਮੰਤਰੀ ਸਵ.ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਦਸੂਹਾ (ਦ ਸਟੈਲਰ ਨਿਊਜ਼)। ਪ੍ਰਵੀਨ ਸੋਹਲ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜਨਮ ਦਿਵਸ ‘ਤੇ ਸਥਾਨਕ ਕਾਂਗਰਸੀ ਵਰਕਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕ ਤੇ ਹਲ਼ਕਾ ਵਿਧਾਇਕ ਅਰੁਣ ਡੋਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦ ਭਾਰਤ ‘ਚ ਚੰਦ ਕੁ ਹੀ ਲੋਕ ਹਨ, ਜਿਨਾਂ ਦੇਸ਼ ਹੀ ਨਹੀਂ ਦੁਨੀਆ ਭਰ ‘ਚ ਅਮਿੱਟ ਛਾਪ ਛੱਡੀ। ਜਿਨਾਂ ਦੇ ਸ਼ਖਸੀਅਤ ਦੀਆਂ ਅੱਜ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ।

Advertisements

ਇੰਦਰਾ ਗਾਂਧੀ ਵੀ ਇੱਕ ਅਜਿਹਾ ਹੀ ਨਾ ਹੈ, ਜਿਨਾਂ ਨੂੰ ਉਨਾਂ ਦੀ ਦ੍ਰਿੜਤਾ ਅਤੇ ਮਜ਼ਬੂਤ ਇਰਾਦਿਆਂ ਦੇ ਚੱਲਦਿਆਂ ‘ ਲੋਹ ਮਹਿਲਾ’ ਕਿਹਾ ਜਾਂਦਾ ਹੈ। ਵਿਧਾਇਕ ਡੋਗਰਾ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਾਂਗਰਸੀ ਵਰਕਰਾਂ ਨੂੰ ਇੱਕਜੁਟਤਾ ਨਾਲ ਦੇਸ਼ ਸੇਵਾ ‘ਚ ਯੋਗਦਾਨ ਪਾਉਣ ਦੀ ਗੱਲ ਕਹੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਗਰ ਪੰਚਾਇਤ ਤਲਵਾੜਾ ਪ੍ਰਧਾਨ ਮੋਨਿਕਾ ਸ਼ਰਮਾ, ਉਪ ਪ੍ਰਧਾਨ ਜੋਗਿੰਦਰ ਪਾਲ ਸ਼ਰਮਾ, ਹਰਿ ਓਮ, ਮੁਨੀਸ਼ ਮਦਾਨ, ਰਾਹੁਲ ਸ਼ਰਮਾ, ਵਿਨੈ ਡੋਗਰਾ, ਰਿੰਕੂ, ਸਾਬਕਾ ਸਰਪੰਚ ਰਾਮ ਪ੍ਰਸ਼ਾਦ ਸ਼ਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here