ਰਾਸ਼ਟਰੀ ਸਵਯੰ ਸੇਵਕ ਸੰਘ ਦੀ ਬੈਠਕ ਵਿੱਚ ਇੱਕ ਵਿਅਕਤੀ ਨੇ ਸਾਥੀਆਂ ਸਹਿਤ ਕੀਤਾ ਹਮਲਾ, ਕਾਰਜਕਰਤਾ ਰਣਜੀਤ ਜਖਮੀ

ਤਲਵਾੜਾ (ਦ ਸਟੈਲਰ ਨਿਊਜ਼)। ਰਾਸ਼ਟਰੀ ਸਵਯੰ ਸੇਵਕ ਸੰਘ, ਟਾਂਡਾ ਨਗਰ ਵੱਲੋਂ  19 ਨਵੰਬਰ ਦਿਨ ਵੀਰਵਾਰ ਨੂੰ ਇਕ ਸਹਿ ਭੋਜ ਦਾ ਪ੍ਰੋਗ੍ਰਾਮ ਉਲੀਕਿਆ ਗਿਆ ਸੀ। ਜਿਸਦੇ ਤਹਿਤ 20 ਨਵੰਬਰ ਸਵੇਰੇ 7:30 ਵਜੇ ਸਹਿਭੋਜ ਦਾ ਸਮਾਗਮ ਸਥਾਨਕ ਮਹਾਂਦੇਵ ਮੰਦਰ ਦੇ ਲਕਸ਼ਮੀ ਨਰਾਇਣ ਹਾਲ ਵਿਖੇ ਆਯੋਜਿਤ ਹੋਇਆ। ਇਸੇ ਦੌਰਾਨ ਸੰਘ ਦੀ ਬੈਠਕ ਸ਼ੁਰੂ ਹੋਈ ਤੇ ਬੈਠਕ ਹਾਲ ਤੋਂ ਪਾਰਕਿੰਗ ਤੱਕ ਦੀ ਵਿਵਸਥਾ ਮੰਦਿਰ ਕਮੇਟੀ ਦੇ ਕਹੇ ਅਨੁਸਾਰ ਸਹੀ ਢੰਗ ਨਾਲ ਕੀਤੀ ਗਈ ਸੀ।

Advertisements

ਮੀਟਿੰਗ ਸ਼ੁਰੂ ਹੋਈ ਨੂੰ ਕੁਛ ਹੀ ਸਮਾਂ ਹੋਇਆ ਸੀ ਕਿ ਇੱਕ ਵਿਅਕਤੀ ਵਲੋਂ ਬੈਠਕ ਹਾਲ ਵਿੱਚ ਆ ਕੇ ਪਰਿਸਰ ਵਿਚ ਖੜੀਆਂ ਕਾਰਾਂ ਹਟਾਉਣ ਲਈ ਕਿਹਾ ਗਿਆ। ਜਿਸਦੇ ਚਲਦੇ ਸਾਰੇ ਸੰਘ ਮੈਂਬਰ ਬੈਠਕ ਛੱਡ ਕੇ ਕਾਰਾਂ ਹਟਾਉਣ ਚਲੇ ਗਏ ਪਰ ਇਸਦੇ ਬਾਵਜੂਦ ਉਹ ਵਿਅਕਤੀ ਬੈਠਕ ਹਾਲ ਵਿੱਚ ਆ ਕੇ ਰੁਖੇ ਸੁਰ ਵਿੱਚ ਗੱਡੀਆਂ ਹਟਾਉਣ ਲਈ ਕਹਿਣ ਲਗਾ। ਇਸੀ ਦੌਰਾਨ ਇਕ ਮੈਂਬਰ ਨੇ ਉਕਤ ਵਿਅਕਤੀ ਨਾਲ ਬਾਹਰ ਗੱਡੀਆਂ ਹਟਵਾਉਣ ਲਈ ਗਿਆ। ਪਰ ਇਸੇ ਮੌਕੇ ਤੇ ਵਿਅਕਤੀ ਵਲੋਂ ਬਿਨਾਂ ਕਾਰਨ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਦ ਮੈਂਬਰ ਉਸਨੂੰ ਚੁੱਪ ਕਰਵਾਉਂਦੇ ਹੋਏ 10 ਮਿੰਟ ਵਿੱਚ ਬੈਠਕ ਖਤਮ ਕਰ ਕੇ ਹਾਲ ਖਾਲੀ ਕਰਨ ਲਈ ਕਹਿਣ ਲੱਗੇ। ਜਿਸ ਤੋਂ ਬਾਦ ਉਕਤ ਵਿਅਕਤੀ ਆਪਣੇ 5-6 ਸਾਥੀਆਂ ਨਾਲ ਨਸ਼ੇ ਦੀ ਹਾਲਤ ਵਿੱਚ ਤੇਜਧਾਰ ਹਥਿਆਰਾਂ ਨਾਲ ਮੰਦਿਰ ਵਿੱਚ ਦਾਖਲ ਹੋਇਆ ਤੇ ਅਸ਼ਲੀਲ ਗਾਲਾਂ ਕੱਢਦਾ ਹੋਇਆ ਕੁੱਝ ਕਾਰਜਕਰਤਾਵਾਂ ਦੇ ਨਾਮ ਲੈ ਕੇ ਵੰਗਾਰਦਾ ਰਿਹਾ। ਤੇ ਦੇਖਦੇ ਹੀ ਦੇਖਦੇ ਉਸਦੇ ਸਾਥੀਆਂ ਨੇ ਇੱਕ ਮੈਂਬਰ ਨੂੰ ਘੇਰ ਕੇ ਉਸ ਦੇ ਸਿਰ ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਜਖਮੀ ਹੋ ਗਿਆ।

ਕਾਰਜਕਰਤਵਾਂ ਵਲੋਂ ਹਮਲਾਵਰਾਂ ਤੋਂ ਉਕਤ ਮੈਂਬਰ ਨੂੰ ਬਚਾਇਆ ਗਿਆ ਤੇ ਉਸ ਨੂੰ ਸਿਵਿਲ ਹਸਪਤਾਲ ਟਾਂਡਾ ਵਿਖੇ ਭਰਤੀ ਕਰਵਾਇਆ ਗਿਆ। ਟਾਂਡਾ ਪੁਲਿਸ ਮੌਕੇ ਤੇ ਪਹੁੰਚੀ ਜਿਸ ਨੂੰ ਦੇਖ ਕੇ ਸਾਰੇ ਹਮਲਾਵਰ ਫਰਾਰ ਹੋ ਗਏ ਪਰ ਪੁਲਿਸ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਜਾਪਦੀ ਸੀ। ਜਿਸ ਤੋਂ ਬਾਦ ਸੰਘ ਮੈਂਬਰਾਂ ਨੇ ਹਮਲਾਵਰਾਂ ਤੇ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਤੀ ਕਰੀਬ 11 ਬਜੇ ਸਿਵਲ ਹਸਪਤਾਲ ਵਿਖੇ ਪ੍ਰਸ਼ਾਸਨ ਖਿਲਾਫ ਧਰਨਾ ਲਗਾਈਆ। ਜਿਸ ਉਪਰੰਤ ਟਾਂਡਾ ਪੁਲਿਸ ਨੇ ਹਸਪਤਾਲ ਪਹੁੰਚ ਕੇ ਕਾਰਵਾਈ ਦਾ ਭਰੋਸਾ ਦਿੱਤਾ ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here