ਮੇਹਟੀਆਣਾ ਪੁਲਿਸ ਦੀ ਢਿੱਲੀ ਕਾਰਗੁਜਾਰੀ ਚਿੰਤਾ ਦਾ ਵਿਸ਼ਾ, ਬਸਪਾ ਕਰੇਗੀ ਸੰਘਰਸ਼: ਐਡਵੋਕੇਟ ਮਾਨਾਂ

Punjab Govt.r
Punjab Govt.r
Punjab Govt.r

ਮੇਹਟਿਆਣਾ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਵਲੋਂ ਇੱਕ ਵਿਸ਼ੇਸ਼ ਮੀਟਿੰਗ ਹਲਕਾ ਚੱਬੇਵਾਲ ਵਿਚ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾ ਦੀ ਅਗਵਾਈ ਵਿੱਚ   ਕੀਤੀ ਗਈ। ਇਸ ਮੌਕੇ ਚੱਬੇਵਾਲ ਹਲਕੇ ਵਿੱਚ ਪੈਂਦੇ ਥਾਣਿਆ ਵਿੱਚ ਬਸਪਾ ਵਰਕਰਾਂ ਅਤੇ ਆਮ ਜਨਤਾ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਹਲਕਾ ਪ੍ਰਧਾਨ ਐਡਵੋਕੇਟ ਪਲਵਿੰਦਰ ਮਾਨਾ ਨੇ ਮੀਟਿੰਗ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਆਪਣੀ ਜਿੰਮੇਵਾਰੀ ਠੀਕ ਢੰਗ ਨਾਲ ਨਹੀ ਨਿਭਾ ਰਿਹਾ ਹੈ। ਆਮ ਪਬਲਿਕ ਨੂੰ ਇਨਸਾਫ਼ ਲਈ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਵਾਈਸ ਪ੍ਰਧਾਨ ਚੱਬੇਵਾਲ ਠੇਕੇਦਾਰ ਸੁਰਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਥਾਣਿਆ ਵਿੱਚ ਬੈਠੇ ਅਫਸਰ ਪੰਜਾਬ ਦੀ ਕਾਂਗਰਸ ਸਰਕਾਰ ਦੇ ਏਜੰਟ ਬਣ ਕੇ ਕੰਮ ਕਰ ਰਹੇ ਹਨ। ਹਲਕੇ ਵਿੱਚ ਗੁੰਡਾਗਰਦੀ ਦਿਨ ਪਰ ਦਿਨ ਵੱਧ ਰਹੀ ਹੈ। ਇਸ ਮੌਕੇ ਆਗੂਆਂ ਨੇ ਥਾਣਾ ਮੇਹਟੀਆਣਾ ਦੀ ਮਾੜੀ ਕਾਰਗੁਜਾਰੀ ਦੇ ਚੱਲਦਿਆਂ ਮੇਹਟੀਆਣਾ ਪੁਲਿਸ ਦੇ ਖਿਲਾਫ਼ ਜਲਦ ਹੀ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਦੇ ਨਾਲ ਸਲਾਹ ਕਰਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Punjab Govt.r
Advertisements

ਇਸ ਮੌਕੇ ਆਗੂਆਂ ਨੇ ਮੇਹਟੀਆਣਾ ਪੁਲਿਸ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨ  ਅਤੇ ਪਿੰਡ ਫਗਲਾਣਾ, ਭੁੰਗਰਨੀ, ਖਨੌੜਾ ਅਤੇ ਹਰਜਿਆਂਣਾ ਦੇ ਝਗੜਿਆਂ ਦੇ ਸਬੰਧ ਵਿੱਚ ਕਾਨੂੰਨ ਮੁਤਾਬਕ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਬਸਪਾ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਘਰਸ਼ ਕਰਨ  ਲਈ  ਸੜਕਾਂ ਤੇ ਆਵੇਗੀ। ਇਸ ਮੌਕੇ ਸੀਨੀਅਰ ਬਸਪਾ ਆਗੂ ਰਕੇਸ਼ ਕਿੱਟੀ, ਲਹਿੰਬਰ ਸਿੰਘ, ਹਰਮੇਸ਼ ਫਗਲਾਣਾ ਹਲਕਾ ਸਕੱਤਰ, ਸੁੱਖਵਿੰਦਰ ਮੜੂਲੀ ਹਲਕਾ ਸਕੱਤਰ, ਹਨੀ ਮਾਨਾ ਯੂੱਥ ਆਗੂ, ਗੌਤਮ ਚਾਣਥੂ ਜਨਰਲ ਸਕੱਤਰ ਬੀਵੀਐਫ, ਹੈਪੀ ਫਗਲਣਾ, ਮਹਿੰਦਰ ਪਾਲ, ਪੰਕਜ ਕੁਮਾਰ, ਰੋਹਿਤ ਆਦਿ ਹਾਜਰ ਸਨ।

LEAVE A REPLY

Please enter your comment!
Please enter your name here