ਸਵੀਪ ਗਤੀਵਿਧੀਆਂ ਲਈ ਜਿਲਾ ਪਠਾਨਕੋਟ ਲਈ ਆਈਕੌਨਜ ਦੀ ਕੀਤੀ ਚੋਣ

ਪਠਾਨਕੋਟ (ਦ ਸਟੈਲਰ ਨਿਊਜ਼)। ਭਾਰਤ ਚੋਣ ਕਮਿਸਨ ਦੇ  ਪ੍ਰੋਗਰਾਮ ਸਵੀਪ ਅਧੀਨ ਯੋਗਤਾ ਮਿਤੀ 01.01.2021 ਦੇ ਅਧਾਰ ਤੇ ਫੋਟੋ ਵੋਟਰ ਸੂਚੀ ਦੀ ਵਿਸੇਸ ਸਰਸਰੀ ਸੁਧਾਈ ਅਤੇ ਅਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦੇ ਸਬੰਧ ਵਿੱਚ ਆਮ ਜਨਤਾ ਨੂੰ ਵੋਟ ਬਣਾਉਣ ਅਤੇ ਚੋਣਾਂ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜਿਲੇ ਅੰਦਰ ਵੱਖ-ਵੱਖ ਸਵੀਪ ਗਤੀਵਿਧਿਆਂ ਕਰਵਾਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸ਼ਰ ਪਠਾਨਕੋਟ ਨੇ ਕੀਤਾ। ਉਹਨਾਂ ਦੱਸਿਆ ਕਿ ਸਵੀਪ ਪ੍ਰੋਗਰਾਮ ਤਹਿਤ ਵਿਸੇਸ ਤੌਰ ਤੇ ਨੌਜਵਾਨਾਂ, ਦਿਵਿਯਾਂਗਾਂ, ਔਰਤਾਂ, ਟਰਾਂਸਜੈਂਡਰਾਂ ਅਤੇ ਹੋਰ ਕੈਟਾਗਿਰੀਆਂ ਦੀ ਵੋਟਰ ਸੂਜੀ ਵਿੱਚ ਰਜਿਸਟ੍ਰੇਸਨ ਅਤੇ ਚੋਣਾਂ ਦੌਰਾਨ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾਣਾ ਹੈ।
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜਦੀਆਂ ਹਦਾਇਤਾਂ ਅਨੁਸਾਰ ਨਿਮਨਾਂ ਦੀਆਂ ਸੇਵਾਵਾਂ ਲੈਣ ਲਈ ਬਤੌਰ ਸਵੀਪ ਜਿਲਾ ਆਈਕੌਨ  ਲਗਾਇਆ ਗਿਆ ਹੈ। ਜਿਹਨਾਂ ਵਿੱਚ ਸੁਨੀਤਾ ਰਾਣੀ ਪੀ.ਪੀ.ਐਸ, ਸੁਜਾਤਾ ਸਰਮਾ, ਰਾੱਕੀ ਮਹਿਰਾ, ਹੈਪੀ, ਵਿਕਾਸ ਗੁਪਤਾ ਅਤੇ ਰਾਜੀ ਮਹੰਤ ਸਾਮਿਲ ਹਨ।
ਉਹਨਾਂ ਕਿਹਾ ਕਿ ਸਮੂਹ ਜਿਲਾ ਸਵੀਪ ਆਈਕਨਜ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਭਾਰਤ ਚੋਣ ਕਮਿਸਨ ਦੇ ਸਵੀਪ ਪ੍ਰੋਗਰਾਮ ਤਹਿਤ ਯੋਗਤਾ ਮਿਤੀ 01.01.202 ਦੇ ਅਧਾਰ ਤੇ ਟੋ ਵੋਟਰ ਸੂਚੀ ਦੀ ਵਿਸੇਸ ਸਰਸਰੀ ਸੁਧਾਈ ਅਤੇ ਅਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ-2022 ਦੇ ਸਬੰਧ ਵਿੱਚ ਆਮ ਜਨਤਾ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇ ਅਤੇ ਇਸ ਸਬੰਧੀ ਵਿਸੇਸ ਉਪਰਾਲੇ ਕੀਤੇ ਜਾਣ।  

Advertisements

LEAVE A REPLY

Please enter your comment!
Please enter your name here