ਪਠਾਨਕੋਟ: ਅਮਨ ਭੁੱਲਾ ਗਰੁੱਪ ਆਫ ਇੰਸਟੀਚਿਊਟ ਵਿਖੇ ਲਗਾਇਆ ਪਲੇਸਮੈਂਟ ਕੈਂਪ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਕੋਵਿਡ-19 ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਵੱਲੋਂ ਡਾਇਰੈਕਟਰ ਪੂਜਾ ਓੁਹਰੀ, ਅਮਨ ਭੱਲਾ ਗਰੁੱਪ ਆਫ ਇੰਸਟੀਚਿਊਟ, ਕੋਟਲੀ ਦੇ ਸਹਿਯੋਗ ਨਾਲ ਕੈਂਪਸ ਵਿੱਚ ਪਲੇਸਮੈਂਟ ਕੈਂਪ ਕਰਵਾਇਆ ਗਿਆ। ਇਸ ਕੈਂਪ ਵਿੱਚ ਇੰਡੀਆ ਮਾਰਟ, ਫਲਿੱਪਕਾਰਟ, ਏਅਰਟੈਲ, ਕੇ.ਬੀ.ਐੱਲ ਕੰਪਨੀਆਂ ਦੇ ਅਧਿਕਾਰੀਆਂ ਵੱਲੋਂ ਹਿੱਸਾ ਲਿਆ ਗਿਆ।

Advertisements

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦੇ ਪਲੇਸਮੈਂਟ ਅਧਿਕਾਰੀ ਸ੍ਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੇ ਕਾਰਨ ਕਾਫੀ ਨੌਜਵਾਨ ਬੇਰੋਜ਼ਗਾਰ ਹੋ ਚੁੱਕੇ ਹਨ। ਇਸ ਲਈ ਇਹਨਾਂ ਪਲੇਸਮੈਂਟ ਕੈਂਪਾਂ ਦਾ ਮੁੱਖ ਉਦੇਸ ਹਰ ਨੌਜਵਾਨ ਨੂੰ ਰੌਜਗਾਰ ਮੁਹੱਇਆ ਕਰਵਾਉਣਾ ਹੈ। ਇਸ ਮੰਤਵ ਤਹਿਤ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਜ਼ਿਲੇ ਵਿੱਚ ਵੱਖ-ਵੱਖ ਸਥਾਨਾਂ ਤੇ ਹੋਰ ਵੀ ਪਲੇਸਮੈਂਟ ਕੈਂਪ ਕਰਵਾਏ ਜਾਣਗੇ।

LEAVE A REPLY

Please enter your comment!
Please enter your name here