ਏਡਜ ਕੰਟਰੋਲ ਵਿਭਾਗ ਦੇ ਠੇਕਾ ਮੁਲਾਜਮ ਮੰਗਾਂ ਨੂੰ ਲੈ ਕੇ 1 ਦਸੰਬਰ ਨੂੰ ਦਿੱਲੀ ਤੇ ਚੰਡੀਗੜ ਵਿਖੇ ਦੇਣਗੇ ਧਰਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਏਡਜ ਕੰਟਰੋਲ ਵਿਭਾਗ ਵਿੱਚ ਕੰਮ ਕਰਦੇ ਦੇਸ਼ ਭਰ ਦੇ ਸਮੂਹ ਠੇਕਾ ਮੁਲਾਜਮ 1 ਦਸੰਬਰ ਨੂੰ ਵਿਸ਼ਵ ਏਡਜ ਕੰਟਰੋਲ ਦਿਵਸ ਦੇ ਮੌਕੇ ਚੰਡੀਗੜ ਅਤੇ ਦਿੱਲੀ ਵਿਖੇ ਕਾਲਾ ਦਿਵਸ ਮਨਾਉਣਗੇ। ਇਸ ਸਬੰਧੀ ਅੱਜ ਪੰਜਾਬ ਸਟੇਟ ਏਡਜ ਕੰਟਰੋਲ ਇੰਪਲਾਈ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਬੈਠਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ। ਇਸ ਬੈਠਕ ਵਿੱਚ ਜਿਲਾ ਪ੍ਰਧਾਨ ਸ਼ਾਮ ਲਾਲ ਨੇ ਕਿਹਾ ਕਿ ਏਡਜ ਕੰਟਰੋਲ ਦੇ ਮੁਲਾਜਮ ਪਿਛਲੇ 20 ਸਾਲ ਤੋਂ ਬਹੁਤ ਥੋੜੀਆਂ  ਤਨਖਾਹਾ ਲੈ ਕੇ ਦੇਸ਼ ਭਰ ਦੇ ਐਚ. ਆਈ. ਵੀ. ਦੇ ਮਰੀਜਾਂ ਦੀ ਦੇਖਭਾਲ ਤੇ ਇਲਾਜ ਕਰ ਰਹੇ ਹਨ। ਪਰ ਉਹਨਾਂ ਦੀਆਂ ਮੰਗਾਂ ਨਾ ਮੰਨ ਕੇ ਸਰਕਾਰ ਉਹਨਾਂ ਦਾ ਆਰਥਿਕ ਅਤੇ ਸਮਾਜਿਕ ਸੋਸ਼ਣ ਕਰ ਰਹੀ ਹੈ ।

Advertisements

ਇਸ ਮੋਕੇ ਮਨਦੀਪ ਸਿੰਘ ਮੁਕੇਰੀਆਂ ਨੇ ਕਿਹਾ ਕਿ ਏਡਜ ਦੇ ਮਰੀਜਾਂ ਦੇ ਨਾਲ ਏਡਜ ਕੰਟਰੋਲ ਮੁਲਾਜਮ ਨਸ਼ੇ ਦੇ ਮਰੀਜਾਂ ਦੀ ਦੇਖ ਭਾਲ ਉ. ਐਸ. ਟੀ. ਸੈਂਟਰਾਂ ਵਿੱਚ ਡਿਉਟੀਆਂ ਜਿਲਾ ਪੱਧਰੀ ਪ੍ਰੋਗਰਾਮ  ਅਤੇ ਕੋਵਿਡ ਵਿੱਚ ਡਿਉਟੀ ਦਾ ਕੰਮ ਵੀ ਪੂਰੀ ਤਰਾਂ ਤਨਦੇਹੀ ਨਾਲ ਨਿਭਾਅ ਰਹੇ ਹਨ। ਪਰ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਵੀ ਧਿਆਨ ਨਹੀਂ ਦੇ ਰਹੀ । ਮੈਡੀਕਲ ਅਫਸਰਾਂ ਦੀ ਤਰਜ ਤੇ ਤਨਖਾਹ ਵਿੱਚ ਵਾਧਾ ਮੈਡੀਕਲ ਸੁਵਿਧਾ, ਐਨ. ਐਚ. ਐਮ. ਦੀ ਤਰਜ ਤੇ ਲੋਇਲਟੀ ਬੋਨਸ, ਰੈਗੂਲਰ ਹੋਣਾ ਅਤੇ ਸਾਰੇ ਕਰਮਚਾਰੀਆਂ ਨੂੰ ਈ. ਪੀ. ਐਫ ਸੁਭਿਧਾ ਦਿੱਤੀਆਂ ਜਾਣ। ਇਹ ਉਹਨਾਂ ਦੀਆਂ ਮੁੱਖ ਮੰਗਾ ਹਨ ।

ਉਹਨਾਂ ਕਿਹਾ ਕਿ ਜੇਕਰ ਇਹ ਮੰਗਾ ਨਾ ਮੰਨੀਆਂ ਗਈਆ ਤਾਂ ਉਹ ਦਸੰਬਰ ਵਿੱਚ ਚੰਡੀਗੜ ਅਤੇ ਦਿੱਲੀ ਵਿਖੇ ਧਰਨਾ ਲਗਾ ਕੇ ਸਰਕਾਰ ਵਿੱਰੁਧ ਰੋਸ ਪ੍ਰਗਟ ਕਰਨਗੇ ਅਤੇ ਜੇਕਰ ਸਰਕਾਰ ਫਿਰ ਵੀ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਸਘੰਰਸ਼ ਹੋਰ ਤਿੱਖਾ ਹੋਵੇਗਾ। ਇਸ ਮੌਕੇ ਤੇ ਹਰਪ੍ਰੀਤ ਕੋਰ, ਜਸਵਿੰਦਰ ਕੋਰ, ਸਰਬਜੀਤ ਸਿੰਘ, ਸਮਿੰਦਰ ਸਿੰਘ ਅਤੇ ਅਮਨਦੀਪ ਕੁਮਾਰ ਭੂੰਗਾ ਵੀ ਹਾਜਰ ਹਨ ।

LEAVE A REPLY

Please enter your comment!
Please enter your name here