ਪ੍ਰਸਿੱਧ ਸਮਾਜ ਸੇਵਕ ਤੇ ਪੱਤਰਕਾਰ ਬਲਦੇਵ ਰਾਜ ਟੋਹਲੁ ਸ਼੍ਰੋਮਣੀ ਅਕਾਲੀ ਦਲ ਵਲੋਂ ਸਨਮਾਨਤ

ਤਲਵਾੜਾ/ਹਾਜੀਪੁਰ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਬਲਾਕ ਤਲਵਾੜਾ ਦੇ ਪ੍ਰਸਿੱਧ ਸਮਾਜ ਸੇਵਕ ਤੇ ਸੱਚੀ ਗੱਲ ਅਖਬਾਰ ਦੇ ਸੀਨੀਅਰ ਪੱਤਰਕਾਰ ਬਲਦੇਵ ਰਾਜ ਟੋਹਲੁ ਜੋ ਕਿ ਲੱਗਭਗ ਪਿਛਲੇ 10 ਸਾਲਾਂ ਤੋਂ ਆਪਣੀ  ਸੁਚੱਜੀ ਤਿ ਬਿੰਨਾ ਭੇਦਭਾਵ ਕੀਤੇ ਬਿਨਾਂ ਕਿਸੇ ਲਾਲਚ ਤੇ ਸਮਾਜ ਸੇਵਾ ਕਰਦੇ ਹੋਏ ਹਰੇਕ ਰਾਜਨੀਤਕ ਪਾਰਟੀ ਦੀ ਕਵਰੇਜ ਕਰਦਾ ਹੈ ਤੇ ਸਮਾਜ ਦੇ ਵੱਖ ਵੱਖ ਮੁੱਦੇ  ਤੇ ਮਸਲਿਆਂ ਨੂੰ ਪ੍ਰਸ਼ਾਸਨ ਦੇ ਸਾਹਮਣੇ ਲਿਆ ਕੇ ਉਹਨਾਂ ਦਾ ਪੱਕਾ ਹਲ ਵੀ ਕਰਵਾ ਕੇ ਹੱਟਦਾ ਹੈ ।ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਵੀ ਰੱਖਦਾ ਹੈ ਪਰ ਫਿਰ ਵੀ ਕਦੇ ਉਹ ਹੌਸਲਾ ਨਹੀਂ ਛੱਡਦਾ।

Advertisements

ਉਹਨਾਂ ਦੇ ਇਸੇ ਸ਼ਖ਼ਸੀਅਤ ਦਾ ਵਿਸ਼ੇਸ਼ ਸਨਮਾਨ ਸ਼੍ਰੋਮਣੀ ਅਕਾਲੀ ਦਲ ਬੀ.ਸੀ ਪ੍ਰਧਾਨ ਸੁਰਜੀਤ ਸਿੰਘ ਕੋਰੇ ਤੇ ਪ੍ਰਧਾਨ ਲੀਗਲ ਸੇਲ ਹੁਸ਼ਿਆਰਪੁਰ ਐਡਵੋਕੇਟ ਸਰਦਾਰ ਰਾਜ ਗੁਲਵਿੰਦਰ ਸਿੰਘ ਸਿੰਧੂ ਨੇ ਸਾਂਝੇ ਤੌਰ ਤੇ ਬਲਦੇਵ ਰਾਜ ਟੋਹਲੁ ਦੇ ਘਰ ਜਾ ਕੇ ਸਿਰੋਪਾ ਤੇ ਗੁਦਾਸਤਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਸੁਰਜੀਤ ਸਿੰਘ ਕੋਰੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਮਿਹਨਤਕਸ਼, ਇਮਾਨਦਾਰ ਤੇ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਲੋਕਾਂ ਦਾ ਸਦਾ ਹੀ ਸਨਮਾਨ ਕੀਤਾ ਹੈ ਤੇ ਅੱਗੇ ਤੋਂ ਵੀ ਇਹ ਸਿਲਸਿਲਾ ਜਾਰੀ ਰਹੇਗਾ।ਇਸ ਮੌਕੇ ਜਦੋਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਬਲਦੇਵ ਰਾਜ ਟੋਹਲੁ ਦੀ ਪਹਿਲੀ ਪਤਨੀ ਦੀ ਜੋ ਮੌਤ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀ ਜੀ ਆਈ ਚੰਡੀਗੜ ਵਿਖੇ ਹੋਈ ਸੀ।

ਤਾਂ ਉਸ ਸਮੇ ਦੌਰਾਨ ਸੁਨੀਤਾ ਦੇਵੀ ਉਤਨੀ ਸੁਰਿੰਦਰ ਸਿੰਘ ਨੇ ਬਲਦੇਵ ਰਾਜ ਟੋਹਲੁ ਦੀ ਜਮੀਨ  ਗਲਤ ਤਰੀਕੇ ਨਾਲ ਆਪਣੇ ਨਾ ਕਰਵਾ ਲਈ ਜੋ ਸਟੇਟ ਬੈਂਕ ਆਫ ਇੰਡੀਆ ਬਰਾਂਚ ਤਲਵਾੜਾ ਕੋਲ ਗਿਰਵੀ ਹੈ।ਜਿਸ ਦਾ ਕੇਸ ਹੁਣ ਤਕ ਚਲ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਗਰੀਬ ਵਿਆਕਤੀਆਂ ਨਾਲ ਧੱਕਾ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ  ਨੇ ਜੁਲਮ ਕਰਨ ਤੇ ਵਿਸ਼ਵਾਸ ਰੱਖਦੀ ਤੇ ਨਾ ਕਿਸੇ ਨੇ ਜ਼ੁਲਮ ਹੁੰਦਾ ਵੇਖਦੀ ਹੈ।ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੁਰੀ ਤਰਾਂ ਗਰੀਬ ਪੱਤਰਕਾਰ ਬਲਦੇਵ ਰਾਜ ਟੋਹਲੁ ਦੇ ਚਟਾਨ ਵਾਂਗ ਖੜੀ ਹੈ। ਇਸ ਮੌਕੇ ਬਲਦੇਵ ਰਾਜ ਟੋਹਲੁ ਨੇ ਇਸ ਸਨਮਾਨ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵਿੱਚ ਵੀ ਨਿਡਰ ਹੋ ਕਰ ਬੀਨਾ ਭੇਦਭਾਵ ਕੀਤੇ ਸਾਫ ਸੁਥਰੀ ਪੱਤਰਕਾਰੀ ਕਰਦੇ ਰਹਿਣਗੇ।

LEAVE A REPLY

Please enter your comment!
Please enter your name here