ਪੰਜਾਬ ਸਰਕਾਰ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ: ਅਰੋੜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਅਤੇ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਥਾਨਕ ਵਾਰਡ ਨੰਬਰ 29 ਦੇ ਮੁਹੱਲਾ ਰਣਜੀਤ ਨਗਰ ਵਿੱਚ 7 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੀਆਂ ਇੰਟਰ ਲਾਕਿੰਗ ਟਾਈਲਾਂ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਵਾਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ਗਏ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੀ ਗੱਲ ਕਰਦਿਆਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਇਕਸਾਰ ਅਤੇ ਕੁਆਲਟੀ ਵਿਕਾਸ ਕਾਰਜਾਂ ਨੂੰ ਅਮਲ ਵਿੱਚ ਲਿਆ ਰਹੀ ਹੈ ਅਤੇ ਆਉਂਦੇ ਸਮੇਂ ਵਿੱਚ ਸ਼ਹਿਰੀ ਖੇਤਰਾਂ ਦੇ ਵਿਕਾਸ ਦੇ ਮੁਹਾਂਦਰੇ ਵਿੱਚ ਵੱਡਾ ਨਿਖਾਰ ਆਵੇਗਾ।

Advertisements

ਵਾਰਡ ਨੰਬਰ 29 ਦੇ ਮੁਹੱਲਾ ਰਣਜੀਤ ਨਗਰ ’ਚ ਇੰਟਰ ਲਾਕਿੰਗ ਟਾਈਲਾਂ ਦੇ ਕੰਮ ਦੀ ਸ਼ੁਰੂਆਤ

ਉਹਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਵੱਖ-ਵੱਖ ਵਾਰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਮੁਕੰਮਲ ਕਰਵਾਏ ਗਏ ਹਨ ਅਤੇ ਜਿਨਾਂ ਖੇਤਰਾਂ ਵਿੱਚ ਕੁਝ ਕੰਮ ਰਹਿੰਦੇ ਹਨ, ਉਹ ਵੀ ਜਲਦ ਸ਼ੁਰੂ ਕਰਵਾ ਕੇ ਨੇਪਰੇ ਚੜਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਕਟੋਚ, ਨਵਜੋਤ ਕਟੋਚ, ਜੋਗਿੰਦਰ ਕੌਰ, ਵਰਿੰਦਰ ਸਿੰਘ, ਅਮਰ ਪਾਲ, ਬਲਵਿੰਦਰ ਸਿੰਘ ਬਿੱਟੂ, ਤਰਸੇਮ ਲਾਲ, ਹਰਚਰਨ ਸਿੰਘ ਸੋਢੀ, ਹਰੀਸ਼ ਅਨੰਦ, ਫਕੀਰ ਚੰਦ, ਦੌਲਤ ਰਾਮ, ਤਰਨੀਸ਼ ਕੁਮਾਰੀ, ਰਛਪਾਲ ਸਿੰਘ, ਗਗਨਦੀਪ, ਡਾ. ਮਹਿੰਦਰ ਪਾਲ ਅਤੇ ਜਗਤਾਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here