ਤਨੀਸ਼ਾ ਵਿੱਦਿਅਕ ਟਰੱਸਟ ਵਲੋਂ ਹਾਇਕੂ ਸੰਸਾਰ ਲੜੀ 2 ਰਿਲੀਜ਼

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਸਰਪ੍ਰਸਤ ਲਾਲ ਚੰਦ ਦੀ ਅਗਵਾਈ ਹੇਠ ਸਗਲੀ ਰਾਮ ਸੱਗੀ, ਮੈਡਮ ਕਮਲਜੀਤ ਕੌਰ, ਨਿਰਮਲ ਸਿੰਘ, ਹਰਿੰਦਰ ਕੁਮਾਰ, ਸਾਬੀ ਈਸਪੁਰੀ ਵਲੋਂ ਹਾਇਕੂ ਸੰਸਾਰ ਲੜੀ 2 ਰਿਲੀਜ਼ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਹਾਇਕੂਕਾਰਾਂ ਨੇ ਭਾਗ ਲਿਆ।

Advertisements

ਹਾਇਕੂਕਾਰ ਸਗਲੀ ਰਾਮ ਸੱਗੀ ਨੇ ਕਿਹਾ ਕਿ ਹਾਇਕੂ ਬੇਸ਼ੱਕ ਜਾਪਾਨੀ ਕਾਵਿ ਵਿਧਾ ਹੈ ਪਰ ਪੰਜਾਬੀ ਸਾਹਿਤਕਾਰ ਇਸ ਨੂੰ ਬੜੀ ਤੇਜ਼ੀ ਨਾਲ ਅਪਣਾ ਰਹੇ ਨੇ ਤੇ ਵਧੀਆ ਹਾਇਕੂ ਪੜੇ ਤੇ ਲਿਖੇ ਜਾ ਰਹੇ ਨੇ ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।

ਸਾਬੀ ਈਸਪੁਰੀ ਨੇ ਹਾਇਕੂ ਦੀਆਂ ਵਿਧੀਆਂ ਤੇ ਬਰੀਕੀਆਂ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਤ੍ਰੈਮਾਸਿਕ ਹਾਇਕੂ ਪੁਸਤਕ ਲੜੀ ”ਹਾਇਕੂ ਸੰਸਾਰ ” ਹਾਇਕੂ ਦੇ ਵਿਸਥਾਰ ਤੇ ਵਿਸ਼ਾਲਤਾ ਵਿਚ ਆਪਣਾ ਭਰਪੂਰ ਯੋਗਦਾਨ ਪਵੇਗਾ।

LEAVE A REPLY

Please enter your comment!
Please enter your name here