ਫ਼ਿਰੋਜ਼ਪੁਰ: ਹੋਮਿਓਪੈਥਕ ਡਾ. ਦੇਵਗਨ ਕਿਸਾਨ ਦਿਵਸ ਮੌਕੇ ਕੈਪ ਲਗਾਉਣ ਲਈ ਸਿੰਘੂ ਬਾਰਡਰ ਟੀਮ ਸਮੇਤ ਰਵਾਨਾ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼)। ਡਾ.ਧੀਰਜ ਹੈਪੀ ਦੇਵਗਨ ਦੀਪ ਏਨਕਲੇਵ ਸਤੀਏਵਾਲਾ ਫ਼ਿਰੋਜ਼ਪੁਰ ਗੁਰੂਦੁਆਰਾ ਗੋਬਿੰਦ ਰਤਨ ਸਤੀਏਵਾਲਾ ਤੋਂ ਮੈਡੀਕਲ ਟੀਮ ਸਮੇਤ ਅਰਦਾਸ ਕਰਨ ਉਪਰੰਤ ਕਿਸਾਨ ਦਿਵਸ ਮੌਕੇ ਸਿੰਘੂ ਬਾਰਡਰ ਦਿੱਲੀ ਲਈ ਰਵਾਨਾ ਹੋਏ।

Advertisements

ਇਹ ਹੋਮਿਓਪੈਥਕ ਕੈਪ ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨ ਅੰਦੋਲਨ ਦੇ ਮੰਦੇਨਜਰ ਲਗਾਤਾਰ ਲਗਾਇਆ ਜਾਵੇਗਾ। ਇਸ ਮੌਕੇ ਤੇ ਰਣਜੀਤ ਸਿੰਘ ਬਲਾਕ ਪ੍ਰਧਾਨ, ਦਿਨੇਸ ਸ਼ਰਮਾ, ਲਵਿਸ ਮਹਿੰਦੀਰਤਾ, ਹਰੀਸ਼ ਚੌਪੜਾ ਅਰਸ਼ਦੀਪ ਸਿੰਘ ਆਲੇ ਵਾਲਾ, ਗੁਰਭਜਨ ਅਤਰੀ, ਨਰਿੰਦਰ ਸ਼ਰਮਾ ਬੋਸ ਬਾਜੀਦਪੁਰ, ਲਵਲੀ ਸ਼ਰਮਾ ਬਾਜੀਦਪੁਰ, ਬਲਵਿੰਦਰ ਸਿੰਘ ਮੱਲੂਵਾਲਾ ਅਤੇ ਗੁਰੂਦੁਆਰਾ ਗੋਬਿੰਦ ਰਤਨ ਸਤੀਏ ਵਾਲਾ ਦੇ ਸਮੂਹ ਮੈਬਰ ਹਾਜਰ ਸਨ।

LEAVE A REPLY

Please enter your comment!
Please enter your name here