ਪਠਾਨਕੋਟ: ਸਖੀ ਵਨ ਸਟਾਪ ਸੈਂਟਰ ਦੀ ਬਦੋਲਤ ਮਹਿਲਾ ਨੂੰ ਮਿਲਿਆ ਇਨਸਾਫ ਤੇ ਉਸਦਾ ਹਕ

ਪਠਾਨਕੋਟ (ਦ ਸਟੈਲਰ ਨਿਊਜ਼)। ਜ਼ਿਲਾ ਪਠਾਨਕੋਟ ਚੋਂ ਅਸਥਾਈ ਤੌਰ ‘ਤੇ ਸਖੀ ਵਨ ਸਟਾਪ ਸੈਂਟਰ ਕਮਰਾ ਨੰਬਰ 138, ਜ਼ਿਲਾ ਪ੍ਰੋਗਰਾਮ ਦਫ਼ਤਰ, ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਚਲਾਇਆ ਜਾ ਰਿਹਾ। ਜਿਸ ਅਧੀਨ ਸੈਂਟਰ ਵੱਲੋਂ ਘਰੇਲੂ ਹਿੰਸਾ, ਦਾਜ ਆਦਿ ਤੋਂ ਪੀੜਤ ਔਰਤਾਂ ਦੀ ਮਦਦ ਲਈ, ਲੀਗਲ ਕਾਉਂਸਲੰਿਗ, ਮੈਡੀਕਲ ਸਹਾਇਤਾ, ਪੁਲਿਸ ਸਹਾਇਤਾ, ਸ਼ੈਲਟਰ ਆਦਿ ਦੀ ਸੁਵਿਧਾ ਇੱਕੋ ਛੱਤ ਹੇਠ ਮੁਹੱਈਆ ਕਰਵਾਈ ਜਾਂਦੀ ਹੈ। ਪਿਛਲੇ ਦਿਨਾਂ ਦੋਰਾਨ ਪਠਾਨਕੋਟ ਜਿਲੇ ਦੀ ਰਹਿਣ ਵਾਲੀ ਇਕ ਪੀੜਤ ਮਹਿਲਾ ਨੂੰ ਸਖੀ ਵਨ ਸਟਾਪ ਸੈਂਟਰ ਨੇ ਇਨਸਾਫ ਦਿਲਾਇਆ ਜੋ ਇਸ ਸਮੇਂ ਅਪਣੇ ਸਹੂਰੇ ਪਰਿਵਾਰ ਘਰ ਖੁਸੀ ਖੁਸੀ ਰਹਿ ਰਹੀ ।

Advertisements

ਜਿਕਰਯੋਗ ਕਿ ਸਖੀ ਵਨ ਸਟਾਪ ਸੈਂਟਰ ਜਿਥੇ ਪੀੜਤ ਮਹਿਲਾਵਾਂ ਲਈ ਵਰਦਾਨ ਸਿਧ ਹੋ ਰਿਹਾ ਉਥੇ ਹੀ ਮਹਿਲਾਵਾਂ ਨੂੰ ਇਨਸਾਫ ਦਿਲਾ ਕੇ ਉਹਨਾਂ ਦਾ ਹਮਦਰਦ ਵੀ ਬਣ ਰਿਹਾ । ਪਠਾਨਕੋਟ ਨਿਵਾਸੀ ਜੀਨਸ (ਕਾਲਪਨਿਕ ਨਾਮ) ਨੇ ਦਸਿਆ ਕਿ ਵਨ ਸਟਾਪ ਸੈਂਟਰ ਵਿਚ ਆਪਣੇ ਪਤੀ ਖਿਲਾਫ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿੱਚ ਉਸ ਨੇ ਦੱਸਿਆ ਕਿ ਉਸ ਦੇ ਪਤੀ ਨੇ ਵਿਆਹ ਤੋਂ 2-3 ਮਹੀਨੇ ਬਾਦ ਹੀ ਉਸ ਤੋਂ ਦਾਜ ਵਿੱਚ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਮੰਗ ਪੂਰੀ ਨਾ ਹੋਣ ਤੇ ਤਾਹਨੇ ਮਾਰਨ ਦਾ ਸਿਲਸਿਲਾ ਸੁਰੂ ਹੋ ਗਿਆ। ਮਹਿਲਾ ਨੇ ਦਸਿਆ ਕਿ ਪਤੀ ਦੇ ਪਰਿਵਾਰ ਵਲੋਂ ਕਿਹਾ ਜਾਂਦਾ ਕਿ ਉਹ ਕਾਰ ਦਹੇਜ ਵਿੱਚ ਚਾਹੁੰਦੇ ਸੀ ਤੇ ਉਹ ਕੇਵਲ ਮੋਟਰ ਸਾਈਕਲ ਹੀ ਲੈ ਕੇ ਆਈ ।

ਮਹਿਲਾ ਨੇ ਦਸਿਆ ਕਿ ਇਸ ਤੋਂ ਬਾਅਦ ਮੇਰੇ ਸੋਹਰੇ ਪਰਿਵਾਰ ਨੇ ਮੇਰੇ ਨਾਲ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਪੇਕੇ ਘਰ ਛਡ ਦਿਤਾ ਗਿਆ। ਮਹਿਲਾ ਨੇ ਦਸਿਆ ਕਿ ਉਸ ਦਾ ਇੱਕ ਡੇਡ ਸਾਲ ਦਾ ਬੱਚਾ ਵੀ ਹੈ, ਅਤੇ ਹੁਣ ਉਹ 8 ਮਹੀਨੇ ਦੀ ਪ੍ਰੈਗਨੈਂਟ ਅਤੇ 4 ਮਹੀਨੇ ਤੋਂ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਕੋਈ ਖਰਚਾ ਵੀ ਮੈਨੂੰ ਨਹੀਂ ਦਿੱਤਾ ਜਾ ਰਿਹਾ। ਜਿਕਰਯੋਗ ਕਿ ਸਖੀ ਵਨ ਸਟਾਪ ਸੈਂਟਰ ਵੱਲੋ ਦੋਨਾਂ ਧਿਰਾਂ ਦਾ ਆਪਸੀ ਸਮਝੋਤਾ ਕਰਵਾਇਆ ਅਤੇ ਸਮਝੋਤੇ ਵਿੱਚ ਲਿਖਿਆਂ ਗਿਆ ਕਿ ਭਵਿਖ ਵਿਚ ਦੋਨੋ ਆਪਸ ਵਿਚ ਨਹੀਂ ਲੜਨਗੇ ਅਤੇ ਪ੍ਰਤੀ ਮਹੀਨਾ ਪਤੀ ਵਲੋਂ ਮਹਿਲਾ ਨੂੰ ਖਰਚਾ ਦਿਤਾ ਜਾਵੇਗਾ ਪਤਨੀ ਦਾ ਜੋ ਵੀ ਡਲੀਵਰੀ ਦਾ ਖਰਚਾ ਹੋਵੇਗਾਂ, ਪਤੀ ਦੇਵੇਗਾ, ਪਤੀ ਵਲੋਂ ਇਹ ਵੀ ਭਰੋਸਾ ਦਿਤਾ ਗਿਆ ਕਿ ਉਸ ਦੇ ਮਾਤਾ ਪਿਤਾ ਵਲੋਂ ਵੀ ਉਸ ਨੂੰ ਕੂਝ ਨਹੀਂ ਕਿਹਾ ਜਾਵੇਗਾ । ਇਸ ਦੇ ਨਤੀਜੇ ਵਜੋਂ ਮਹਿਲਾ ਆਪਣੇ ਘਰ ਬਹੁਤ ਖੁਸ਼ੀ ਨਾਲ ਰਿਹ ਰਹੀ ਹੈ। ਮਹਿਲਾ ਨੇ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਉਸ ਲਈ ਹਨੇਰੇ ਚੋਂ ਰੋਸ਼ਨੀ ਬਣ ਕੇ ਆਇਆ ਤਾਂ ਹੀ ਉਸ ਦੀ ਜਿੰਦਗੀ ਨੂੰ ਰੋਸ਼ਨੀ ਦੀ ਰਾਹ ਮਿਲ ਸਕੀ।

LEAVE A REPLY

Please enter your comment!
Please enter your name here