ਕਾਂਗਰਸ ਨੇ ਵਿਕਾਸ ਦਾ ਢੋਂਗ ਰਚਾ ਕੇ ਸ਼ਹਿਰ ਕੀਤਾ ਤਹਿਸ-ਨਹਿਸ: ਹਰਜੀਤ ਮਠਾਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। “ਵਿਹੜੇ ਆਈ ਜੰਨ ਤੇ ਬਿੰਨੋਂ ਕੁੜੀ ਦੇ ਕੰਨ” ਇਹ ਕਹਾਵਤ ਕਾਂਗਰਸ ਸਰਕਾਰ ਦੇ ਮੌਜੂਦਾ ਹਾਲਾਤਾਂ ਤੇ ਪੂਰੀ ਤਰਾਂ ਢੁੱਕਦੀ ਹੈ। ਜਿੱਥੇ ਪਿਛਲੇ 4 ਸਾਲਾਂ ਤੋਂ ਕਾਂਗਰਸ ਸਰਕਾਰ ਨੇ ਵਿਕਾਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਸੀ ਦਿੱਤਾ ਤੇ ਹੁਣ ਜੱਦੋਂ ਨਿਗਮ ਚੁਨਾਵਾਂ ਦਾ ਸਮਾਂ ਨੇੜੇ ਆ ਗਿਆ ਹੈ ਤਾਂ ਪੂਰੇ ਸ਼ਹਿਰ ਨੂੰ ਵਿਕਸਿਤ ਕਰਨ ਦਾ ਢੋਂਗ ਰਚਾ ਕੇ ਸ਼ਹਿਰ ਨੂੰ ਪੂਰੀ ਤਰਾਂ ਨਾਲ ਤਹਿਸ ਨਹਿਸ ਕਰ ਦਿੱਤਾ ਹੈ। ਇਹ ਵਿਚਾਰ ਅਕਾਲੀ ਨੇਤਾ ਹਰਜੀਤ ਸਿੰਘ ਮਠਾਰੂ ਨੇ ਕਿਹੇ। ਜਿਹਨਾਂ ਨੇ ਸ਼ਹਿਰ ਵਿੱਚ ਵਿਕਾਸ ਕੰਮ ਦੇ ਨਾਂ ਤੋਂ ਸ਼ੁਰੂ ਹੋਏ ਕੰਮਾਂ ਤੋਂ ਪਰੇਸ਼ਾਨ ਹੋਏ ਲੋਕਾਂ ਦੇ ਭਾਵ ਦੱਸਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਕੋਈ ਵੀ ਸਥਾਨ ਅਜਿਹਾ ਨਹੀਂ ਰਹਿ ਗਿਆ ਹੈ ਜਿੱਥੇ ਵਿਕਾਸ ਦਾ ਝੂਠਾ ਨਾਟਕ ਨਾ ਰਚਾ ਕੇ ਕਾਂਗਰਸ ਨੇ ਲੋਕਾਂ ਨੂੰ ਧੋਖਾ ਨਾ ਦਿੱਤਾ ਹੋਵੇ। ਹੁਣ ਥੋੜੇ ਸਮੇਂ ਬਾਦ ਹੀ ਨਗਰ ਨਿਗਮ ਦੀਆਂ ਚੋਣਾਂ ਦਾ ਸਮਾਂ ਆ ਗਿਆ ਹੈ ਤੇ ਇਸੇ ਦੌਰਾਨ ਥੋੜੇ ਦਿਨਾਂ ਵਿੱਚ ਹੀ ਕੋਡ ਆਫ ਕੰਡਕਟ ਲੱਗਣ ਜਾ ਰਿਹਾ ਹੈ ਤੇ ਇਸ ਦੌਰਾਨ ਸ਼ਹਿਰ ਵਿੱਚ ਪੁਟਿੱਆ ਗਈਆਂ ਸੜਕਾਂ ਦਾ ਕੰਮ ਵੀ ਅੱਧ ਵਿੱਚ ਹੀ ਰਹਿ ਜਾਵੇਗਾ।

Advertisements

ਉਹਨਾਂ ਕਿਹਾ ਕਿ ਕਾਂਗਰਸ ਆਪਣੇ ਇਹਨਾਂ 4 ਸਾਲਾਂ ਵਿੱਚ ਕਿਸੇ ਵੀ ਮੁੱਦੇ ਤੇ ਵਿਕਾਸ ਕਰਵਾਉਣ ਤੋਂ ਫੇਲ ਹੋ ਗਈ ਹੈ ਤੇ ਲੋਕ ਵੀ ਇਸ ਗੱਲ ਤੋਂ ਜਾਣੂ ਹਨ ਕਿ ਕਾਂਗਰਸ ਸਰਕਾਰ ਤੇ ਭਾਜਪਾ ਸਰਕਾਰ ਨੇ ਕਦੇ ਵੀ ਆਪਣੇ ਸਵਾਰਥ ਤੋਂ ਇਲਾਵਾ ਲੋਕਾਂ ਦਾ ਭਲਾ ਨਹੀਂ ਸੋਚਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਚੁਨਾਵਾਂ ਦੇ ਨੇੜੇ ਆਉਂਦਿਆਂ ਸਰਕਾਰ ਨੂੰ ਚੇਤੇ ਆਇਆ ਕਿ ਸ਼ਹਿਰ ਵਿੱਚ ਕਈ ਵਿਕਾਸ ਕੰਮ ਹੋਣ ਵਾਲੇ ਪਏ ਹਨ ਪਰ ਜਦੋਂ ਸਰਕਾਰਾਂ ਬਣਿਆਂ ਸਨ ਉਸ ਸਮੇਂ ਇਹਨਾਂ ਗੱਲਾਂ ਤੇ ਪਰਦਾ ਪੈ ਜਾਂਦਾ ਹੈ। ਉਹਨਾਂ ਕਿਹਾ ਕਿ ਵਿਕਾਸ ਦੇ ਨਾਂ ਤੇ ਵੋਟਾਂ ਕਠਿੱਆਂ ਕਰਨ ਵਾਲਿਆਂ ਦੀ ਸਾਜਿਸ਼ ਨੂੰ ਸ਼ਹਿਰਵਾਸੀ ਚੰਗੀ ਤਰਾਂ ਜਾਣ ਚੁੱਕੇ ਹਨ ਤੇ ਕਾਂਗਰਸ ਤੇ ਭਾਜਪਾ ਆਪਣਾ ਲੋਕਾਂ ਦੇ ਪ੍ਰਤੀ ਝੂਠਾ ਦਿਖਾਵਾ ਬੰਦ ਕਰੇ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਮੇਂ ਵਿੱਚ ਜਮੀਨੀ ਪੱਧਰ ਤੇ ਜਿਨਾਂ ਲੋਕਾਂ ਤੇ ਸੂਬੇ ਦਾ ਵਿਕਾਸ ਹੋਇਆ ਹੈ ਇਸ ਦਾ ਕੋਈ ਲੁਕਾ ਨਹੀਂ ਹੈ ਬਲਕਿ ਇਹ ਸਾਰੇ ਸੂਬੇ ਦੇ ਸਾਹਮਣੇ ਹੈ ਕਿ ਬਾਦਲ ਸਰਕਾਰ ਦੇ ਸਮੇਂ ਜਿਨਾਂ ਵਿਕਾਸ ਹੋਇਆ ਹੈ ਉਹ ਸ਼ਾਇਦ ਹੀ ਕੋਈ ਕਰਵਾ ਸਕੇ। ਕਿਉਂਕਿ ਸਰਕਾਰਾਂ ਆਪਣੇ ਨੀਜੀ ਸਵਾਰਥਾਂ ਨੂੰ ਪੂਰਾ ਕਰਨ ਤੇ ਲੱਗੀਆਂ ਹੋਈਆਂ ਹਨ ਤੇ ਜਮੀਨੀ ਪੱਧਰ ਤੇ ਕੰਮ ਕਰਨ ਵੱਲ ਧਿਆਨ ਨਾ ਦੇ ਕੇ ਕੁੰਭਕਰਨੀ ਨੀਂਦ ਵਿੱਚ ਹੈ।

LEAVE A REPLY

Please enter your comment!
Please enter your name here