ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਦੇ ਸਦਕਾ ਨਿਸ਼ਾਂਤ ਨੂੰ ਮਿਲਿਆ ਰੁਜਗਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ। ਜਿਥੇ ਕਰੋਨਾ ਦੋਰਾਨ ਕਾਲ ਦੋਰਾਨ ਜਿਆਦਾਤਰ ਨੋਜਵਾਨਾਂ ਤੋਂ ਰੁਜਗਾਰ ਛੱਡਿਆ ਗਿਆ ਅਤੇ ਬੇਰੋਜ਼ਗਾਰੀ ਵਿੱਚ ਵਾਧਾ ਹੋਇਆ। ਉਥੇ ਬੇਰੋਜ਼ਗਾਰਾਂ ਲਈ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵੱਲੋਂ ਰੁਜਗਾਰ ਮੇਲੇ ਲਗਾ ਕੇ ਨੋਜਵਾਨਾਂ ਨੂੰ ਰੋਜਗਾਰ ਦਿੱਤਾ ਜਾ ਰਿਹਾ ਹੈ।

Advertisements

ਇਸੇ ਲੜੀ ਨੂੰ ਅਗਾਂਹ ਲੇਕੇ ਜਾਂਦੇ ਹੋਏ ਨਿਸ਼ਾਂਤ ਪੁੱਤਰ ਸ੍ਰੀ ਸ਼ਿਵ ਦੱਤ ਵਾਸੀ ਪਠਾਨਕੋਟ ਦੀ ਨੋਕਰੀ ਦੀ ਤਲਾਸ਼ ਜਿਲ੍ਹਾ ਰੋਜਗਾਰ ਪਠਾਨਕੋਟ ਵਿਖੇ ਆ ਕੇ ਪੁਰੀ ਹੋਈ। ਨਿਸ਼ਾਂਤ ਨੇ ਦੱਸਿਆ ਕਿ ਉਸ ਨੂੰ ਨੋਕਰੀ ਦੀ ਬਹੁਤ ਲੋੜ ਸੀ ਅਤੇ ਉਸ ਦੀ ਘਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਘਰ ਵਿਚੋਂ ਵੱਡੇ  ਹੋਣ ਕਾਰਨ ਉਸ ਤੇ ਜਿੰਮੇਵਾਰੀ ਵੀ ਜਿਆਦਾ ਸੀ। ਉਸ ਨੂੰ ਅਖਵਾਰਾਂ ਵਿਚੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਦੁਆਰਾ ਲਗਾਏ ਜਾ ਰਹੇ ਮਹੀਨਾਂਵਾਰ ਰੋਜਗਾਰ ਮੇਲਿਆਂ ਬਾਰੇ ਪਤਾ ਲਗਾ ਜਿਸ ਵਿੱਚ ਮੇਰੇ ਜਿਹੇ ਨੋਜਵਾਨਾਂ ਨੂੰ ਮੇਲੇ ਵਿਚ ਬੁਲਾ ਕੇ ਉਹਨਾਂ ਦੀ ਯੋਗਤਾ ਮੁਤਾਬਿਕ ਰੋਜਗਾਰ ਮੁਹੱਈਆ ਕਰਵਾ ਰਿਹਾ ਹੈ।

ਫਿਰ ਮੈਂ ਵੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਨਾਲ ਸੰਪਰਕ ਕੀਤਾ ਉਥੇ ਮੈਨੂੰ ਪਤਾ ਲਗਾ ਕਿ ਉਸੇ ਹਫਤਾ ਰੋਜਗਾਰ ਮੇਲਾ ਲੱਗ ਰਿਹਾ ਹੈ ਫਿਰ ਮੈਂ ਰੋਜਗਾਰ ਬਿਉਰੋ ਦੁਆਰਾ ਦਿੱਤੇ ਗਏ ਟਾਈਮ ਤੇ ਰੋਜਗਾਰ ਮੇਲੇ ਵਿਚ ਆ ਕੇ ਬੰਟੀ ਇੰਟਰਪ੍ਰਾਈਜਸ਼ ਕੰਪਨੀ ਵਿਚ ਇੰਟਰਵਿਉ ਦਿੱਤੀ । ਜਿਥੇ ਉਹਨਾਂ ਨੂੰ  ਕੰਪਿਉਟਰ ਆਪਰੇਟਰ ਦੀ ਲੋੜ ਸੀ ਜਿਥੇ ਮੇਰੀ ਚੋਣ ਬਤੋਰ ਕੰਪਿਉਟਰ ਆਪਰੇਟਰ ਦੇ ਤੋਰ ਤੇ ਹੋਈ। ਨਿਸਾਂਤ ਨੇ ਦੱਸਿਆ ਕਿ ਉਹਨਾਂ ਨੇ 7500 ਰੁਪਏ ਮਹੀਨਾਂ ਦੀ ਆਫਰ ਦਿੱਤੀ ਗਈ, ਜੋ ਕਿ ਮੇਰੀ ਉਮੀਦ ਦੇ ਮੁਤਾਬਿਕ ਠੀਕ ਸੀ।ਇਸ ਲਈ ਮੈਂ ਅਤੇ ਮੇਰਾ ਪੂਰਾ ਪਰਿਵਾਰ ਜਿਲ੍ਹਾ ਰੋਜਗਾਰ ਬਿਉਰੋ ਪਠਾਨਕੋਟ ਦੇ ਪੂਰੇ ਸਟਾਫ  ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ।ਜਿਸ ਦੇ ਸਦਕਾ ਮੈਨੂੰ ਨੋਕਰੀ ਪ੍ਰਾਪਤ ਹੋਈ ਹੈ। ਮੈਂ ਪੰਜਾਬ ਸਰਕਾਰ ਦੇ ਇਸ ਪਹਿਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮੈਂ ਇਥੇ ਬੇਰੋਜ਼ਗਾਰ ਨੋਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਤੁਸੀ ਪੜ੍ਹੇ ਲਿਖੇ ਬੇਰੋਜਗਾਰ ਹੋ , ਅਤੇ ਨੋਕਰੀ ਦੀ ਭਾਲ ਵਿਚ ਘੁੰਮ ਰਹੇ ਹੋ  ਤਾਂ ਤੁਸੀਂ ਕਿਰਪਾ ਕਰਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਇੱਕ ਵਾਰੀ ਜਰੂਰੀ ਤਾਲ ਮੇਲੇ ਕਰੋ।ਅਤੇ ਪੰਜਾਬ ਸਰਕਾਰ ਦੁਆਰਾ ਬਣਾਇਆ ਗਿਆ ਪੋਰਟਲ www.pgrkam.com ਉਤੇ ਅਪਣੀ ਰਜਿਸਟੇ੍ਰਸ਼ਨ ਕਰਵਾਉਣ।

LEAVE A REPLY

Please enter your comment!
Please enter your name here