ਕਮਿਸ਼ਨਰ, ਜਲੰਧਰ ਮੰਡਲ, ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿੱਚ ਬਣੀ ਕੰਨਟੀਨ ਦੀ ਨਿਲਾਮੀ 15 ਜਨਵਰੀ ਨੂੰ

ਜਲੰਧਰ, 11 ਜਨਵਰੀ, 2021: ਕਮਿਸ਼ਨਰ, ਜਲੰਧਰ ਮੰਡਲ, ਜਲੰਧਰ ਦੇ ਦਫ਼ਤਰ ਦੇ ਅਹਾਤੇ ਵਿੱਚ ਬਣੀ ਕੰਨਟੀਨ (ਸਿਰਫ਼ ਇਕ ਕਮਰਾ) ਦੀ ਨਿਲਾਮੀ (ਮਹੀਨਾ ਫਰਵਰੀ 2021 ਤੋਂ ਮਾਰਚ 2021 ਲਈ) ਮਿਤੀ 15 ਜਨਵਰੀ 2021 ਨੂੰ ਕੀਤੀ ਜਾਵੇਗੀ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਨਿਲਾਮੀ 15 ਜਨਵਰੀ ਨੂੰ ਮਾਣਯੋਗ ਕਮਿਸ਼ਨਰ ਦੀ ਅਦਾਲਤ ਦੇ ਕਮਰੇ ਦੇ ਬਾਹਰ ਬਾਅਦ ਦੁਪਹਿਰ 3:00 ਵਜੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਨੂੰ 1000/- ਰੁਪਏ ਪੇਸ਼ਗੀ ਵਜੋਂ ਦਫ਼ਤਰ ਦੇ ਨਾਜ਼ਰ ਪਾਸ ਜਮ੍ਹਾ ਕਰਵਾਉਣਗੇ ਪੈਣਗੇ, ਜੋ ਬੋਲੀ ਦੇਣ ਉਪਰੰਤ ਵਾਪਸ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਮੌਕੇ ‘ਤੇ ਸੁਣਾਈਆਂ ਜਾਣਗੀਆਂ। 

ਉਨ੍ਹਾਂ ਅੱਗੇ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਆਖਿਰੀ ਬੋਲੀ ਹੋਵੇਗੀ, ਉਸ ਨੂੰ ਠੇਕੇ ਦੀ ਕੁੱਲ ਰਕਮ ਮੌਕੇ ‘ਤੇ ਜਮ੍ਹਾ ਕਰਵਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਨਿਲਾਮੀ ਪੱਕੀ ਕਰਨ ਅਧਿਕਾਰ ਕੇਵਲ ਕਮਿਸ਼ਨਰ ਪਾਸ ਹੈ। ਉਨ੍ਹਾਂ ਦਾ ਇਸ ਸਬੰਧੀ ਜੋ ਵੀ ਫੈਸਲਾ ਹੋਵੇਗਾ, ਉਹ ਅੰਤਿਮ ਹੋਵੇਗਾ।

LEAVE A REPLY

Please enter your comment!
Please enter your name here