ਵੀਡੀਉ ਕਾਨਫੰਰਸ ਰਾਹੀ ਕੀਤਾ ਕਾਇਆ ਕਲੱਪ ਪ੍ਰੋਗਰਾਮ ਦਾ ਸਾਲ 2019-20 ਦਾ ਇਨਾਮ ਵੰਡ ਸਮਰੋਹ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਹਤ ਤੇ ਪਰਿਵਾਰ ਭਲਾਈ ਮੰਤਰਲਿਆ ਯੂਨੀਅਨ ਆਫ ਇੰਡੀਆਂ ਵੱਲੋ ਸਰਕਾਰੀ ਸਿਹਤ ਸੰਸਥਾਵਾ ਦੇ ਪ੍ਰੋਗਰਾਮ ਕਾਇਆ ਕਲੱਪ ਦਾ ਸਾਲ 2019-20 ਦਾ ਇਨਾਮ ਵੰਡ ਸਮਰੋਹ ਦਿੱਲੀ ਤੋ ਸਿਹਤ ਮੰਤਰੀ ਭਾਰਤ ਸਰਕਾਰ ਵੱਲੋ ਵੀਡੀਉ ਕਾਨਫੰਰਸ ਰਾਹੀ ਕੀਤਾ ਗਿਆ। ਕਾਇਆ ਕਲੱਪ ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ ਰਣਜੀਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੋਰ, ਦੀ ਰਹਿਨਮਾਈ ਹੇਠ ਸਿਵਲ ਹਸਪਤਾਲ ਹੁਸਿਆਰਪੁਰ ਵਿਖੇ ਕੀਤਾ ਗਿਆ ਅਤੇ ਇਸ ਕਾਇਆ ਕਲੱਪ ਪ੍ਰੋਗਰਾਮ ਵਿੱਚ ਪੰਜਾਬ ਭਰ ਵਿੱਚੋ ਜਿਲੇ ਦੇ ਸਬ ਡਿਵੀਜਨ ਹਸਪਤਾਲ ਮੁਕੇਰੀਆਂ ਨੇ ਪਹਿਲਾੰ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਡਾ. ਜੇ.ਪੀ ਸਿੰਘ, ਸੀਨੀਅਰ ਮੈਡੀਕਲ ਅਫਸਰ ਮੁਕੇਰੀਆੰ ਅਤੇ ਉਹਨਾੰ ਦਾ ਸਟਾਫ ਵੀ ਹਾਜਰ ਸੀ।

Advertisements

ਇਸ ਮੋਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਵੱਲੋ ਸਬ ਡਿਵੀਜਨ ਹਸਪਤਾਲ ਮੁਕੇਰੀਆਂ ਦੇ ਸਮੂਹ ਸਟਾਫ ਨੂੰ ਇਹ ਸਨਮਾਨ ਪ੍ਰਾਪਤ ਕਰਨ ਤੇ ਮੁਬਾਰਿਕਬਾਦ ਦਿੱਤੀ ਅਤੇ ਆਸ ਕੀਤੀ ਕਿ ਬੇਹਤਰ ਸਿਹਤ ਸੇਵਾਵਾ ਲਈ ਭਵਿੱਖ ਵਿੱਚ ਸੰਸਥਾਂ ਦਾ ਇਹ ਰੁਤਬਾ ਬਰਕਾਰ ਰੱਖਿਆ ਜਾਵੇਗਾ । ਡਾ. ਹਰਬੰਸ ਕੋਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਦੇ ਨਿਰਧਾਰਿਤ ਮਾਪ ਢੰਡਾ ਅਨੁਸਾਰ ਸਿਹਤ ਸੰਸਥਾੰ ਦੀ ਕਾਇਆ ਕਲੱਪ ਪ੍ਰੋਗਰਾਮ ਤਹਿਤ ਦਰ ਨਿਰਧਾਰਿਤ ਕੀਤੀ ਜਾਦੀ ਹੈ। ਮਾਪ ਢੰਡਾ ਅਨਾਸਰ ਹਸਪਤਾਲ ਦੀ ਇਮਾਰਤ ਦੀ ਸਾਫ ਸਫਾਈ, ਰਿਕਾਰਡ ਦਾ ਰੱਖ ਰਖਾਅ,  ਸੰਸਥਾਂ ਦੇ ਸਟਾਫ ਵੱਲੋ ਮਰੀਜਾਂ ਨੂੰ ਦਿੱਤੀਆ ਜਾਦੀਆ ਸਹੂਲਤਾਂ, ਚਾਰ ਦੁਆਰੀ, ਪਾਰਕ, ਆਦਿ ਦੇ ਨਿਰੀਖਣ ਤੋ ਬਆਦ ਤੋ ਗਰੇਡਿੰਗ ਕੀਤੀ ਜਾਦੀ ਹੈ। ਹੁਸ਼ਿਆਰਪੁਰ ਦਾ ਸੰਸਥਾ ਵੱਲੋ ਇਹ ਮਾਣ ਦੀ ਗੱਲ ਹੈ ਸੰਸਥਾਂ ਨੇ ਇਹ ਅਵਾਰਡ ਨੂੰ ਹਾਸਿਲ ਕੀਤਾ ਹੈ ।    

LEAVE A REPLY

Please enter your comment!
Please enter your name here