ਦਿਹਾਤੀ ਮਜ਼ਦੂਰ ਸਭਾ ਬਾਰਡਰਾਂ ਤੇ ਕਿਸਾਨ ਧਰਨੇ ਵਿਚ ਹੋਈ ਸ਼ਾਮਿਲ

ਤਲਵਾੜਾ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਪੰਜਾਬ ਤੋਂ ਦਿਹਾਤੀ ਮਜ਼ਦੂਰ ਸਭਾ ਦਾ ਵੱਡਾ ਕਾਫ਼ਲਾ ਸਿੰਘੂ ਅਤੇ ਟਿਕਰੀ ਬਾਰਡਰਾਂ ‘ਤੇ ਲੱਗੇ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋਇਆ । ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਦੀ ਅਗਵਾਈ ‘ਚ ਵੱਡੀ ਗਿਣਤੀ ਵਿੱਚ ਦਿਹਾਤੀ ਮਜ਼ਦੂਰ ‘ ਕਿਸਾਨ-ਮਜ਼ਦੂਰ ਏਕਤਾ ਜਿੰਦਾਬਾਦ, ਕਾਲੇ ਕਾਨੂੰਨ ਰੱਦ ਕਰੋ ‘ਦੇ ਆਕਾਸ਼ ਗੂੰਜਵੇਂ ਨਾਅਰਿਆਂ ਹੇਠ ਮਾਰਚ ਕੱਢਿਆ ਗਿਆ।

Advertisements

ਮੁੱਖ ਸਟੇਜ ਤੋਂ ਸੰਬੋਧਨ ਕਰਦਿਆਂ ਦਰਸ਼ਨ ਨਾਹਰ ਅਤੇ ਗੁਰਨਾਮ ਸਿੰਘ ਦਾਊਦ ਨੇ ਖੇਤੀ ਕਾਨੂੰਨਾਂ ਨੂੰ ਮਜ਼ਦੂਰਾਂ ਲਈ ਵੀ ਘਾਤਕ ਦੱਸਿਆ। ਉਨ੍ਹਾਂ ਕਿਹਾ ਦਿਹਾਤੀ ਮਜ਼ਦੂਰ ਸਭਾ ਜਿਸ ਦਿਨ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਸ ਦਿਨ ਤੋਂ ਹੀ ਸੰਘਰਸ਼ ਦਾ ਸਮਰਥਨ ਕਰਦੀ ਆ ਰਹੀ ਹੈ। ਜਿੱਤ ਤੱਕ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਸਾਥੀ ਦਾਊਦ ਨੇ ਕਿਹਾ ਕਿ ਕਿਸਾਨ ਸੰਯੁਕਤ ਮੋਰਚੇ ਵਲੋਂ 26 ਜਨਵਰੀ ਨੂੰ ਦਿੱਲੀ ‘ਚ ਦਿਤੇ ਟਰੈਕਟਰ ਪਰੇਡ ਦੇ ਸੱਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ।

ਅੱਜ ਕਾਫ਼ਲੇ ਵਿੱਚ ਸਾਥੀ ਸ਼ਿਵ ਕੁਮਾਰ ਪਠਾਨਕੋਟ, ਬਲਦੇਵ ਸਿੰਘ ਭੈਲ, ਬਲਦੇਵ ਸਿੰਘ ਪੰਡੋਰੀ, ਪਰਮਜੀਤ ਰੰਧਾਵਾ, ਬਲਵਿੰਦਰ ਸਿੰਘ ਸਮਾਣਾ, ਅਮਰੀਕ ਸਿੰਘ ਦਾਊਦ, ਜਗਜੀਤ ਸਿੰਘ ਜੱਸੇਆਣਾ, ਮਿੱਠੂ ਸਿੰਘ ਘੁੱਦਾ, ਹਰਪਾਲ ਸਿੰਘ ਜਗਤਪੁਰ, ਬਲਦੇਵ ਸਿੰਘ ਨੂਰਪੁਰੀ, ਨਿਰਮਲ ਸਿੰਘ ਆਦੀ, ਗੁਰਨਾਮ ਸਿੰਘ ਭਿੰਡਰ, ਪਲਵਿੰਦਰ ਸਿੰਘ ਮਹਿਸਮਪੁਰ, ਸ਼ਿੰਗਾਰਾ ਸਿੰਘ ਸੁਧਾਰ, ਨਰਿੰਦਰ ਸਿੰਘ ਵਡਾਲਾ ਆਦਿ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਦਿਹਾਤੀ ਮਜ਼ਦੂਰ ਸ਼ਾਮਲ ਹੋਏ।

LEAVE A REPLY

Please enter your comment!
Please enter your name here