ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਵੱਲੋਂ 45 ਬਲੈਕ ਸਪਾਟਸ ਦੀ ਪਹਿਚਾਣ

ਜਲੰਧਰ (ਦ ਸਟੈਲਰ ਨਿਊਜ਼)। ਸੜਕ ਸੁਰੱਖਿਆ ਵਿੱਚ ਸੁਧਾਰ ਲਿਆ ਕੇ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਿਸ਼ਾਲ ਸੜਕ ਸੁਰੱਖਿਆ ਅਭਿਆਸ ਵਿੱਚ 45 ਦੁਰਘਟਨਾ ਹੋਣ ਵਾਲੀਆਂ ਥਾਵਾਂ (ਬਲੈਕ ਸਪਾਟਸ) ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੂੰ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਹਟਾਇਆ ਜਾਵੇ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਅੱਜ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮਿਸ਼ਨਰੇਟ ਖੇਤਰ ਵਿੱਚ ਫੇਅਰ ਫਾਰਮ ਰਿਜ਼ੋਰਟ, ਵੇਰਕਾ ਮਿਲਕ ਪੁਆਇੰਟ ਅੰਡਰ ਬ੍ਰਿਜ, ਵਾਈ-ਪੁਆਇੰਟ ਭਗਤ ਸਿੰਘ ਕਲੋਨੀ, ਟੀ-ਪੁਆਇੰਟ ਹਿੱਲ ਵਿਊ ਕਾਲੀਆ ਕਲੋਨੀ, ਪੁਲਸ ਸਟੇਸ਼ਨ-8 ਅਧੀਨ ਬੂਟਾ ਸਿੰਘ ਬਿਲਡਿੰਗ ਮੈਟੀਰੀਅਲ ਸਟੋਰ, ਪਠਾਨਕੋਟ ਚੌਕ, ਲੰਬਾ ਪਿੰਡ ਚੌਕ, ਟੀ-ਪੁਆਇੰਟ ਸੁੱਚੀ ਪਿੰਡ, ਸਾਹਮਣੇ ਜੇਸੀ ਰਿਜ਼ੋਰਟ, ਪੀਏਪੀ ਚੌਕ, ਰਾਮਾ ਮੰਡੀ ਚੌਕ, ਬੜਿੰਗ ਗੇਟ ਦਕੋਹਾ ਰੇਲਵੇ ਕਰਾਸਿੰਗ, ਮੋਦੀ ਰਿਜ਼ੋਰਟ, ਧੰਨੋਵਾਲੀ ਰੋਡ, ਗੜ੍ਹਾ ਰੋਡ ਸਾਹਮਣੇ ਜਵਾਹਰ ਨਗਨ ਬੱਸ ਸਟੈਂਡ ਰੋਡ, ਚੁਨਮੁਨ ਚੌਕ, ਅਵਤਾਰ ਨਗਰ, ਜੋਤੀ ਚੌਕ, ਸ਼ੀਤਲ ਨਗਰ ਮਕਸੂਦਾਂ, ਟੈਗੋਰ ਹਸਪਤਾਲ, ਟੀ-ਪੁਆਇੰਟ ਜਿੰਦਾ ਰੋਡ ਅਤੇ ਰੇੜੂ ਦੀ ਬਲੈਕ ਸਪਾਟਸ ਵਜੋਂ ਪਹਿਚਾਨ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਦਿਹਾਤੀ ਪੁਲਿਸ ਅਧਿਕਾਰ ਖੇਤਰ ਵਿੱਚ ਪੈਪਸੀ ਫੈਕਟਰ ਫਿਲੌਰ, ਗੁਰਾਇਆ ਫਿਲਿੰਗ ਸਟੇਸ਼ਨ, ਬੱਸ ਸਟਾਪ ਗੁਰਾਇਆ, ਸਾਹਮਣੇ ਮਨਸੂਰਪੁਰ ਗੇਟ, ਲਿੱਧੜਾਂ ਫਲਾਈਓਵਰ ਦੇ ਸਾਹਮਣੇ, ਬਿਧੀਪੁਰ, ਵੇਰਕਾ ਚੌਕ, ਕਿਸ਼ਨਗੜ੍ਹ ਚੌਕ, ਆਦਮਪੁਰ ਚੌਕ ਅਤੇ ਚੱਟੀ ਰੋਡ ਮੋੜ ਨੂੰ ਬਲੈਕ ਸਪਾਟ ਵਜੋਂ ਦਰਸਾਇਆ ਗਿਆ ਹੈ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਸੜਕਾਂ ‘ਤੇ 14 ਬਲੈਕ ਸਪਾਟਸ ਦੀ ਪਹਿਚਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਅਨੁਸਾਰ ਇੱਕ ਸੜਕ ਨੂੰ ਉਦੋਂ ਬਲੈਕ ਸਪਾਟ ਕਰਾਰ ਦਿੱਤਾ ਜਾਂਦਾ ਹੈ ਜਦੋਂ ਉਸ ਸੜਕ ਦੇ ਕਿਸੇ ਵੀ 500 ਮੀਟਰ ਦੇ ਹਿੱਸੇ ‘ਤੇ ਲਗਾਤਾਰ ਤਿੰਨ ਸਾਲਾਂ ਵਿੱਚ ਪੰਜ ਤੋਂ ਵੱਧ ਹਾਦਸੇ ਹੋਏ ਹੋਣ, ਜਿਨ੍ਹਾਂ ਵਿੱਚ ਮੌਤ ਅਤੇ ਜਾਨਲੇਵਾ ਸੱਟਾਂ ਲੱਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜਲਦੀ ਤੋਂ ਜਲਦੀ ਇਨ੍ਹਾਂ ਥਾਵਾਂ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਉਚਿਤ ਪੱਧਰ ‘ਤੇ ਵੀ ਉਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੜਕ ਸੁਰੱਖਿਆ ਕਮੇਟੀ ਨੂੰ ਪਹਿਲਾਂ ਹੀ ਇਕ ਲੱਖ ਰੁਪਏ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜੇ ਲੋੜ ਪਈ ਤਾਂ ਉਹ ਇਨ੍ਹਾਂ ਜ਼ਰੂਰੀ ਸੁਧਾਰਾਤਮਕ ਉਪਾਵਾਂ ਲਈ ਹੋਰ ਫੰਡ ਵੀ ਜਾਰੀ ਕਰਨਗੇ। ਸ਼੍ਰੀ ਥੋਰੀ ਨੇ ਅਧਿਕਾਰੀਆਂ ਨੂੰ ਬੇਸਹਾਰਾ ਪਸ਼ੂਆਂ ਨੂੰ ਸੜਕਾਂ ਤੋਂ ਕੰਨੀਆ ਕਲਾਂ ਗਊਸ਼ਾਲਾ ਵਿੱਚ ਤਬਦੀਲ ਕਰਨ ਲਈ ਵੀ ਕਿਹਾ ਕਿਉਂਕਿ ਇਹ ਸਮੱਸਿਆ ਵੀ ਸੜਕੀ ਦੁਰਘਟਨਾਵਾਂ ਦਾ ਵੀ ਗੰਭੀਰ ਕਾਰਨ ਹੈ।

ਡਿਪਟੀ ਕਮਿਸ਼ਨਰ ਨੇ ਯਾਤਰੀਆਂ ਦੀ ਸਹੂਲਤ ਲਈ ਐਨਐਚਏਆਈ ਨੂੰ ਨੈਸ਼ਨਲ ਹਾਈਵੇ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਕਰਵਾਉਣ ਨੂੰ ਕਿਹਾ । ਉਨ੍ਹਾਂ ਕਿਹਾ ਕਿ ਇਸ ਨੂੰ ਸਖ਼ਤੀ ਨਾਲ ਚੈੱਕ ਕਰਨ ਦੀ ਜ਼ਰੂਰਤ ਹੈ ਤਾਂ ਜੋ ਟ੍ਰੈਫਿਕ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਉਨ੍ਹਾਂ ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਵਿਸ਼ੇਸ਼ ਤੌਰ ‘ਤੇ ਮੁੱਖ ਸੜਕਾਂ ‘ਤੇ ਹੋਏ ਅਸਥਾਈ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਯਕੀਨੀ ਬਣਾਉਣ, ਜੋ ਕਿ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਇਸ ਮੌਕੇ ਐਸਡੀਐਮ ਵਿਨੀਤ ਕੁਮਾਰ ਸ਼ਰਮਾ ਤੇ ਸੰਜੀਵ ਕੁਮਾਰ ਸ਼ਰਮਾ, ਜੁਆਇੰਟ ਕਮਿਸ਼ਨਰ ਐਮ ਸੀ ਸ਼ਾਇਰੀ ਮਲਹੋਤਰਾ ਅਤੇ ਹੋਰ ਮੌਜੂਦ ਸਨ।

LEAVE A REPLY

Please enter your comment!
Please enter your name here