ਸਿਵਲ ਸਰਜਨ ਸਹਿਤ ਵਿਭਾਗ ਅਧਿਕਾਰੀਆਂ ਨੇ ਲਗਵਾਇਆ ਕੋਵਿਡ ਦਾ ਟੀਕਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਵੈਕਸੀਨ ਦੀ ਸ਼ੁਰੂਆਤ ਪੂਰੇ ਭਾਰਤ ਵਿੱਚ 16 ਜਨਵਰੀ ਤੋਂ ਹੋ ਚੁੱਕੀ ਹੈ ਅਤੇ ਸ਼ਹਿਰ ਹੁਸ਼ਿਆਰਪੁਰ ਵਿੱਚ ਇਸ ਦੀ ਰਸਮੀ ਸ਼ੁਰੂਆਤ ਇੱਕ ਨਿਜੀ ਹਸਪਤਾਲ ਤੋ ਜਿਲੇ ਦੇ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋਂ ਆਪਣਾ ਟੀਕਾਕਰਨ ਕਰਵਾ ਕੇ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ ਵੈਕਸੀਨ ਲਗਾਉਣ ਨਾਲ ਸਰੀਰ ਵਿੱਚ ਬਿਮਾਰੀਆਂ ਖਾਸ ਕਰਕੇ ਕੋਵਿਡ 19-ਵਾਇਰਸ ਪ੍ਰਤੀ ਲੜਨ ਦੀ ਸਮੱਰਥਾ ਵੱਧ ਜਾਵੇਗੀ ਅਤੇ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸਦਾ ਕੋਈ ਬੁਰਾ ਪ੍ਰਭਾਵ ਵੀ ਨਹੀ ਹੈ। ਕੋਵਿਡ ਟੀਕਾਕਰਨ ਤੋ ਬਆਦ ਵੀ ਸਾਨੂੰ ਸਿਹਤ ਐਡਵਾਈਜਰੀ ਜਿਵੇ ਮਾਸਿਕ ਲਗਾਵਾਉਣਾ, ਸਮਾਜਿਕ ਦੂਰੀ ਰੱਖਣ ਦੇ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣੀ ਪਵੇਗੀ ਤਾਂ ਜੋ ਕੋਰੋਨਾ ਤੇ ਜਿੱਤ ਹਾਸਲ ਕੀਤੀ ਜਾ ਸਕੇ।

Advertisements

ਉਹਨਾਂ ਇਹ ਵੀ ਕਿਹਾ ਕਿ ਕੋਵਿਡ ਟੀਕਾਕਰਨ ਕਰਵਾਉਣ ਦਾ ਉਹਨਾਂ ਦਾ ਮਕਸਦ ਸਾਰੇ ਸਿਹਤ ਅਧਿਆਕਰੀਆਂ ਅਤੇ ਕਰਮਚਾਰੀਆ ਦੇ ਮਨ ਵਿੱਚੋ ਵੈਕਸੀਨ ਸਬੰਧੀ ਡਰ ਖਤਮ ਕਰਨਾ ਹੈ, ਤਾਂ ਜੋ ਪ੍ਰਈਵੇਟ ਅਤੇ ਸਰਕਾਰੀ ਸਿਹਤ ਸੰਸਥਵਾਂ ਦਾ ਅਮਲਾ ਟੀਕਾਕਰਨ ਲਈ ਅੱਗੇ ਆਵੇ। ਇਸ ਮੋਕੇ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਅਰੁਣ ਵਰਮਾ, ਜਿਲਾ ਸਿਹਤ ਅਫਸਰ ਡਾ. ਲਖਵੀਰ ਸਿੰਘ, ਜਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਆਪਣਾ ਕੋਵਿਡ ਟੀਕਾਕਰਨ ਕਰਵਾਇਆ।

LEAVE A REPLY

Please enter your comment!
Please enter your name here