ਪਠਾਨਕੋਟ: ਸਕੂਲਾਂ ਵਿੱਚ ਲੱਗੀਆਂ ਸੈਨਟਰੀ ਪੈਂਡ ਵੈਡਿੰਗ ਅਤੇ ਇੰਨਸਨਰੇਟਰ ਮਸੀਨਾਂ ਲੜਕੀਆਂ ਲਈ ਸਹਾਈ ਸਿੱਧ

ਪਠਾਨਕੋਟ (ਦ ਸਟੈਲਰ ਨਿਊਜ਼)। ਕੌਮੀ ਬਾਲੜੀ ਦਿਵਸ ਦੇ ਮੌਕੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਦੇ ਮਨੋਬਲ ਵਿੱਚ ਆਏ ਸੁਧਾਰ ਬਾਰੇ ਜਾਣਕਾਰੀ ਸਾਂਝੀ ਕਰਦਿਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਜ਼ਿਲ੍ਹੇ ਦੇ ਹਾਈ ਅਤੇ ਸੀਨੀਅਰ ਸੰਕੈਡਰੀ ਸਕੂਲਾਂ ਵਿੱਚ ਸੈਨਟਰੀ ਪੈਂਡ ਵੈਡਿੰਗ ਅਤੇ ਇੰਨਸਨਰੇਟਰ ਮਸੀਨਾਂ ਲਗਾਉਣ ਦਾ ਕੰਮ ਪ੍ਰਗਤੀ ਹੇਠ ਹੈ । ਉਨ੍ਹਾਂ ਦੱਸਿਆ ਕਿ  ਜ਼ਿਲ੍ਹੇ ਦੇ 81 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 64 ਸਕੂਲਾਂ ਵਿੱਚ ਇਹ ਮਸੀਨਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਇਨ੍ਹਾਂ ਮਸੀਨਾਂ ਦਾ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੀਆਂ 13 ਹਜ਼ਾਰ ਦੇ ਕਰੀਬ ਲੜਕੀਆਂ ਨੂੰ ਫਾਇਦਾ ਹੋਇਆ ਹੈ।

Advertisements

ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਦੀ ਪਿ੍ਰੰਸੀਪਲ ਰਘੁਬੀਰ ਕੌਰ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਮਹਾਂਵਾਰੀ ਸਬੰਧੀ ਕਈ ਅੰਧਵਿਸਵਾਸ ਜੁੜੇ ਹਨ ਜਿਨ੍ਹਾਂ ਦੇ ਚੱਲਦਿਆ ਲਕੜੀਆਂ ਨੂੰ ਅਪਵਿੱਤਰ ਸਮਝਿਆਂ ਜਾਂਦਾ ਸੀ ਅਤੇ ਉਨ੍ਹਾਂ ਨਾਲ ਭੇਦ ਭਾਵ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਆਮ ਤੌਰ ਤੇ ਮਹਾਂਵਾਰੀ ਦੇ ਕਾਰਨ ਲੜਕੀਆਂ ਦੀ ਸਕੂਲਾਂ ਵਿੱਚ ਹਾਜ਼ਰੀ ਘੱਟ ਜਾਂਦੀ ਹੈ ਅਤੇ ਕਈ ਵਾਰ ਤਾਂ ਮਾਪੇ ਬੱਚੀਆਂ ਨੂੰ ਅਗਿਆਨਤਾ ਦੇ ਚੱਲਦਿਆ ਸਕੂਲੋਂ ਹੀ ਉਠਾ ਲੈਂਦੇ ਸਨ। ਉਨ੍ਹਾਂ ਕਿਹਾ ਕਿ ਸੈਨਟਰੀ ਪੈਂਡ ਵੈਡਿੰਗ ਅਤੇ ਇੰਨਸਨਰੇਟਰ ਮਸੀਨਾਂ ਦੇ ਸਕੂਲਾਂ ਵਿੱਚ ਲੱਗਣ ਨਾਲ ਵਿਦਿਆਰਥਣਾਂ ਦਾ ਆਤਮ ਵਿਸਵਾਸ ਵਧਿਆ ਹੈ। ਉਨ੍ਹਾਂ ਦੀ ਹਾਜ਼ਰੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਇਹ ਮਸੀਨਾਂ ਲੜਕੀਆਂ ਨਾਲ ਮਹਾਂਵਾਰੀ ਦੌਰਾਨ ਕੀਤੇ ਜਾ ਰਹੇ ਭੇਦ ਭਾਵ ਦੀ ਸਮਾਜਿਕ ਕੁਰੀਤੀ ਨੂੰ ਠਲ ਪਾਉਣ ਵਿੱਚ ਸਹਾਈ ਹੋਈਆਂ ਹਨ।

ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਸਾ ਵਰਕਰਾਂ ਅਤੇ ਡਾਕਟਰਾਂ ਵੱਲੋਂ ਮਹਾਂਵਾਰੀ ਦੌਰਾਨ ਸਾਫ ਸਫਾਈ ਅਤੇ ਸਿਹਤ ਸੰਭਾਲ ਸਬੰਧੀ ਮਾਰਗ ਦਰਸਨ ਕੀਤਾ ਜਾਂਦਾ ਹੈ। ਇਨ੍ਹਾਂ ਡਾਕਟਰਾਂ ਅਤੇ ਆਸ਼ਾ ਵਰਕਰਾਂ ਵੱਲੋਂ ਮਿੱਥੇ ਪ੍ਰੋਗਰਾਮ ਤਹਿਤ ਸਕੂਲਾਂ ਵਿੱਚ ਪਹੁੰਚ ਕਰਕੇ ਲੜਕੀਆਂ ਨੂੰ ਮਹਾਂਵਾਰੀ ਦੌਰਾਨ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਸਫਾਈ ਬਣਾਏ ਰੱਖਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਅਜੋਕੇ ਯੁਗ ਵਿੱਚ ਸੈਨਟਰੀ ਨੈਪਕੀਨ ਵਰਗੇ ਉਤਪਾਦ ਬਜ਼ਾਰ ਵਿੱਚ ਉਪਲਬਧ ਹਨ ਪਰ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਕਈ ਵਾਰ ਝਿਜ਼ਕ ਕਾਰਨ ਅਤੇ ਕਈ ਵਾਰ ਪੈਸਿਆ ਦੀ ਅਣਹੋਂਦ ਕਾਰਨ ਇਨ੍ਹਾਂ ਨੂੰ ਖਰੀਦਣ ਤੋਂ ਅਸਮਰਥ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਸੈਨਟਰੀ ਪੈਡਾਂ ਨੂੰ ਮੁਫਤ ਉਪਲਬਧ ਕਰਵਾਏ ਜਾਣ ਨਾਲ ਲੜਕੀਆਂ ਦੀ ਸਿਹਤ ਅਤੇ ਮਨੋਬਲ ਦੋਨਾਂ ਵਿੱਚ ਸੁਧਾਰ ਆਇਆ ਹੈ। ਜਿੱਥੇ ਸੈਨਟਰੀ ਨੈਪਕੀਨ ਨਾਲ ਉਨ੍ਹਾਂ ਨੂੰ ਨਿੱਜੀ ਸਾਫ ਸਫਾਈ ਰੱਖਣ ਵਿੱਚ ਮਦਦ ਮਿਲੀ ਹੈ ਉੱਥੇ ਇੰਨਸਨਰੇਟਰ ਮਸੀਨਾਂ ਨਾਲ ਸੈਨਟਰੀ ਨੈਪਕੀਨਾਂ ਦਾ ਸਹੀ ਢੰਗ ਨਾਲ , ਪ੍ਰਦੂਸਣ ਮੁਕਤ ਨਿਪਟਾਰਾ ਹੋ ਜਾਂਦਾ ਹੈ।

LEAVE A REPLY

Please enter your comment!
Please enter your name here